ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਨੇ ਗਰਭਪਾਤ ਦੀ ਗੋਲੀ ਨੂੰ ਕੌਣ ਲਿੱਖ ਸਕਦਾ ਹੈ ਅਤੇ ਅੱਗੇ ਲੋਕਾਂ ਨੂੰ ਵਿਤਰਣ ਸਕਦਾ ਹੈ ਸੰਬੰਧੀ ਪਾਬੰਦੀਆਂ ਵਿੱਚ ਅਹਿਮ ਤਬਦੀਲੀਆਂ ਨੂੰ ਮਨਜ਼ੂਰੀ ਦਿੱਤੀ ਹੈ।
ਇਨ੍ਹਾਂ ਪਾਬੰਦੀਆਂ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਆਸਟ੍ਰੇਲੀਆ ਵਿੱਚ ਮੈਡੀਕਲ ਗਰਭਪਾਤ ਦੀ ਗੋਲੀ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ।
ਡਾਕਟਰੀ ਗਰਭਪਾਤ ਲਈ ਲਾਜ਼ਮੀ ਦਵਾਈਆਂ ਹੁਣ ਆਮ ਡਾਕਟਰਾਂ ਅਤੇ ਫਾਰਮਾਸਿਸਟਾਂ ਦੁਵਾਰਾ ਲਿੱਖੀਆਂ ਜਾ ਸਕਦੀਆਂ ਹਨ।
ਨਵੇਂ ਬਦਲਾਵਾਂ ਤਹਿਤ ਗਰਭਪਾਤ ਲਈ ਵਰਤੀ ਜਾਂਦੀ ਦਵਾਈ ਐਮ ਐਸ-2 ਸਟੈਪ ਜਿਸ ਨੂੰ ਕਈ ਮੁਲਕਾਂ ਵਿਚ ਆਰ ਯੂ 486 ਵੀ ਕਿਹਾ ਜਾਂਦਾ ਹੈ, ਹੁਣ ਕਿਸੇ ਵੀ ਸਿਹਤ ਸੰਭਾਲ ਪ੍ਰੈਕਟੀਸ਼ਨਰ ਦੁਆਰਾ ਤਜਵੀਜ਼ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਐਮ ਐਸ-2 ਸਟੈਪ ਮਾਈਫੇਪ੍ਰਿਸਟੋਨ ਦੀ ਗੋਲੀ ਨੂੰ ਪਹਿਲਾਂ ਸਿਰਫ਼ ਇੱਕ ਅਧਿਕਾਰਿਤ ਡਾਕਟਰ ਦੁਆਰਾ ਹੀ ਤਜਵੀਜ਼ ਕਰਨ ਦੀ ਇਜਾਜ਼ਤ ਹੁੰਦੀ ਸੀ।