ਆਸਟ੍ਰੇਲੀਆ ਦੀਆਂ ਗਰਭ-ਅਵਸਥਾਵਾਂ ਵਿੱਚੋਂ ਲਗਭਗ 40% ਅਣਇੱਛਤ ਹੁੰਦੀਆਂ ਹਨ। ਇਹਨਾਂ ਵਿੱਚੋਂ, ਲਗਭਗ 30% ਗਰਭਪਾਤ ਵਿੱਚ ਖਤਮ ਹੋ ਜਾਂਦੇ ਹਨ ਅਤੇ ਜ਼ਿਆਦਾਤਰ ਗਰਭਪਾਤ ਗਰਭ ਅਵਸਥਾ ਦੇ 12 ਹਫਤਿਆਂ ਤੋਂ ਪਹਿਲਾਂ ਹੁੰਦੇ ਹਨ।
ਪ੍ਰੋਫ਼ੈਸਰ ਡੈਨੀਅਲ ਮਾਜ਼ਾ ਮੋਨਾਸ਼ ਯੂਨੀਵਰਸਿਟੀ ਵਿੱਚ ਜਨਰਲ ਪ੍ਰੈਕਟਿਸ ਦੇ ਮੁਖੀ ਹਨ।
ਉਹ ਕਹਿੰਦੇ ਹਨ ਕਿ ਪਿਛਲੇ ਕੁਝ ਸਾਲਾਂ ਵਿੱਚ ਗਰਭਪਾਤ ਦੇ ਸਖ਼ਤ ਕਾਨੂੰਨਾਂ ਵਿੱਚ ਢਿੱਲ ਦਿੱਤੀ ਗਈ ਹੈ।
ਇੱਕ ਦਹਾਕਾ ਪਹਿਲਾਂ, ਜ਼ਿਆਦਾਤਰ ਗਰਭਪਾਤ ਸਰਜੀਕਲ ਤਰੀਕੇ ਨਾਲ ਨਿੱਜੀ ਸਹੂਲਤਾਂ ਵਿੱਚ ਕੀਤੇ ਜਾਂਦੇ ਸਨ।
ਪਰ ਹੁਣ ਵਿਕਲਪ ਵਜੋਂ ਦਵਾਈ ਦੀ ਵੀ ਪੇਸ਼ਕਸ਼ ਕੀਤੀ ਜਾ ਸਕਦੀ ਹੈ, ਅਤੇ ਇਸਦੀ ਪਹੁੰਚਯੋਗਤਾ ਹੌਲੀ-ਹੌਲੀ ਵਧ ਰਹੀ ਹੈ। ਹਾਲਾਂਕਿ, ਸਿਰਫ਼ 10% ਜੀਪੀ ਹੀ ਇਹ ਲੋੜੀਂਦੀ ਦਵਾਈ ਲਿਖਣ ਲਈ ਰਜਿਸਟਰਡ ਹਨ।
ਪ੍ਰੋਫੈਸਰ ਮਾਜ਼ਾ ਦਾ ਕਹਿਣਾ ਹੈ ਕਿ ਗਰਭਪਾਤ ਕਾਨੂੰਨ ਰਾਜ ਦਰ ਰਾਜ ਤੇ ਨਿਰਭਰ ਕਰਦੇ ਹਨ, ਇਸ ਲਈ ਤੁਹਾਡੀ ਰਿਹਾਇਸ਼ ਦੇ ਅਧਾਰ ਤੇ ਇਨ੍ਹਾਂ ਕਾਨੂੰਨਾਂ ਵਿੱਚ ਮਾਮੂਲੀ ਅੰਤਰ ਹੋ ਸਕਦੇ ਹਨ।
ਗਰਭਪਾਤ ਕਾਨੂੰਨ ਇਹ ਯਕੀਨੀ ਬਣਾਉਂਦੇ ਹਨ ਕਿ ਔਰਤਾਂ ਕੋਲ ਆਪਣੇ ਡਾਕਟਰ ਨਾਲ ਗੱਲ ਕਰਨ ਵੇਲੇ ਪੂਰੇ ਅਧਿਕਾਰ ਮੌਜੂਦ ਹੋਣ, ਭਾਵੇਂ ਇਹ ਗੱਲਬਾਤ ਕਿੰਨੀ ਵੀ ਔਖੀ ਕਿਉਂ ਨਾ ਹੋਵੇ।
ਵਿਸ਼ਾਲ ਆਬਾਦੀ ਦੇ ਮੁਕਾਬਲੇ, ਗਰਭਪਾਤ ਨਾਲ ਜੁੜਿਆ ਕਲੰਕ ਅਕਸਰ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਭਾਈਚਾਰਿਆਂ ਵਿੱਚ ਵਧੇਰੇ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਪ੍ਰਵਾਸੀ ਅਤੇ ਵਿਭਿੰਨ ਭਾਈਚਾਰਿਆਂ ਦੀਆਂ ਔਰਤਾਂ ਅਕਸਰ ਆਪਣੇ ਜਿਹੇ ਸੱਭਿਆਚਾਰਕ ਪਿਛੋਕੜ ਵਾਲੇ ਡਾਕਟਰਾਂ ਨੂੰ ਮਿਲਣ ਨੂੰ ਹੀ ਤਜਵੀਜ਼ ਦੇਂਦੀਆਂ ਹਨ, ਜੋ ਕਿ ਇਸ ਦੀ ਚਿੰਤਾ ਵੀ ਪੈਦਾ ਕਰ ਸਕਦਾ ਹੈ ਕਿ ਡਾਕਟਰ ਕਿਵੇਂ ਦੀ ਪ੍ਰਤੀਕਿਰਿਆ ਦੇਵੇਗਾ।
ਡਾ. ਬੋਰਮਾ ਦਾ ਕਹਿਣਾ ਹੈ ਕਿ ਤੁਹਾਡੇ ਜੀਪੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਲਈ ਕਿਹੜੀਆਂ ਸਥਾਨਕ ਸੇਵਾਵਾਂ ਉਪਲਬਧ ਹਨ ਅਤੇ ਫਿਰ ਉਹ ਇਹ ਪੁਸ਼ਟੀ ਕਰਨ ਲਈ ਸ਼ੁਰੂਆਤੀ ਟੈਸਟ ਕਰਵਾ ਸਕਦੇ ਹਨ ਕਿ ਇੱਕ ਔਰਤ ਆਪਣੀ ਗਰਭ ਅਵਸਥਾ ਵਿੱਚ ਕਿੰਨੀ ਕੁ ਦੂਰ ਹੈ।
ਵਰਤਮਾਨ ਵਿੱਚ, ਗਰਭਪਾਤ ਦੇ ਦੋ ਰੂਪ ਉਪਲਬਧ ਹਨ।
ਪਹਿਲਾ ਇੱਕ ਡਾਕਟਰੀ ਗਰਭਪਾਤ ਹੈ, ਜੋ ਕਿ ਇੱਕ ਦਵਾਈ ਦੀ ਪੇਸ਼ਕਸ਼ ਦੁਆਰਾ ਕੀਤਾ ਜਾ ਸਕਦਾ ਹੈ ਅਤੇ ਇਹ ਵਿਕਲਪ ਸਿਰਫ਼ ਉਨ੍ਹਾਂ ਔਰਤਾਂ ਲਈ ਉਪਲਬਧ ਹੈ ਜੋ ਨੌਂ ਹਫ਼ਤਿਆਂ ਤੋਂ ਘੱਟ ਗਰਭਵਤੀ ਹਨ।
ਦਵਾਈ ਕੁਝ ਜੀਪੀ, ਪ੍ਰਾਈਵੇਟ ਕਲੀਨਿਕਾਂ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।
ਦਵਾਈ ਟੈਲੀਹੈਲਥ ਫ਼ੋਨ ਜਾਂ ਵੀਡੀਓ ਸਲਾਹ-ਮਸ਼ਵਰੇ ਰਾਹੀਂ ਜਾਰੀ ਕੀਤੀ ਜਾ ਸਕਦੀ ਹੈ, ਜੋ ਕਿ ਪੇਂਡੂ ਖੇਤਰਾਂ ਵਿੱਚ ਮਰੀਜ਼ਾਂ ਲਈ ਗਰਭਪਾਤ ਤੱਕ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ।

ਦੂਜਾ ਵਿਕਲਪ ਹੈ ਇੱਕ ਸਰਜੀਕਲ ਪ੍ਰਕਿਰਿਆ।
ਕਿਸੇ ਸੇਵਾ ਦਾ ਪਤਾ ਲਗਾਉਣ ਲਈ, ਤੁਸੀਂ ਆਪਣੇ ਜੀਪੀ ਨਾਲ ਗੱਲ ਕਰ ਸਕਦੇ ਹੋ ਜਾਂ ਰਾਸ਼ਟਰੀ ਜਾਂ ਰਾਜ-ਆਧਾਰਿਤ ਰੈਫਰਲ ਸੇਵਾਵਾਂ ਵਿੱਚੋਂ ਕਿਸੇ ਇੱਕ ਨਾਲ ਸੰਪਰਕ ਕਰ ਸਕਦੇ ਹੋ।
ਇਨ੍ਹਾਂ ਵਿੱਚੋਂ ਇੱਕ ਮੁਫਤ, ਰਾਸ਼ਟਰੀ 24-ਘੰਟੇ ਦੀ ਹੈਲਪਲਾਈਨ ਸੇਵਾ ਹੈਲਥਡਾਇਰੈਕਟ ਹੈ ਜੋ ਕਿ ਤੁਹਾਨੂੰ ਇੱਕ ਰਜਿਸਟਰਡ ਨਰਸ ਨਾਲ ਜੋੜਦੀ ਹੈ।
ਡਾ. ਬੋਰਮਾ ਦਾ ਕਹਿਣਾ ਹੈ ਕਿ ਫੈਮਿਲੀ ਪਲੈਨਿੰਗ ਕਲੀਨਿਕ ਪੂਰੇ ਆਸਟ੍ਰੇਲੀਆ ਵਿੱਚ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਦੇ ਹਨ।
ਕਿਉਂਕਿ ਜ਼ਿਆਦਾਤਰ ਗਰਭਪਾਤ ਸੇਵਾਵਾਂ ਪ੍ਰਾਈਵੇਟ ਸੈਕਟਰ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਇਸ ਲਈ ਤੁਹਾਡੇ ਹਾਲਾਤਾਂ ਦੇ ਆਧਾਰ 'ਤੇ ਪ੍ਰਕਿਰਿਆ ਦੀ ਲਾਗਤ ਬਹੁਤ ਵੱਖਰੀ ਹੋ ਸਕਦੀ ਹੈ।

ਨਿਕੋਲ ਹਿਊਗ, ਬੱਚਿਆਂ ਦੇ ਨਾਲ ਕਾਉਂਸਲਿੰਗ ਟੀਮ ਲੀਡਰ ਹੈ।
ਉਹ ਦੱਸਦੀ ਹੈ, ਇਸ ਸੇਵਾ ਤੱਕ ਪਹੁੰਚ ਬਣਾਉਣ ਲਈ ਨਿੱਜੀ ਸਿਹਤ ਬੀਮਾ ਕਵਰ ਵੀ ਵੱਖੋ-ਵੱਖਰੇ ਹਨ।
ਇੱਥੇ ਕੁਝ ਯੂਨੀਵਰਸਿਟੀ ਸਿਹਤ ਕੇਂਦਰ ਵੀ ਹਨ ਜੋ ਗਰਭਪਾਤ ਸੇਵਾਵਾਂ ਪ੍ਰਦਾਨ ਕਰਦੇ ਹਨ।
ਮਿਸ ਹਿਊਗ ਦੱਸਦੀ ਹੈ ਕਿ ਕੁਝ ਹਸਪਤਾਲ ਮੈਡੀਕੇਅਰ ਕਾਰਡ ਨਾਲ ਬਿਨਾਂ ਕਿਸੇ ਕੀਮਤ ਦੇ ਗਰਭਪਾਤ ਦੀ ਪੇਸ਼ਕਸ਼ ਕਰਦੇ ਹਨ। ਨਹੀਂ ਤਾਂ, ਜੇਕਰ ਤੁਸੀਂ ਕਿਸੇ ਪ੍ਰਾਈਵੇਟ ਕਲੀਨਿਕ ਰਾਹੀਂ ਡਾਕਟਰੀ ਗਰਭਪਾਤ ਦੀ ਮੰਗ ਕਰ ਰਹੇ ਹੋ, ਤਾਂ ਦਵਾਈ ਦੀ ਕੀਮਤ $500 ਤੱਕ ਹੋ ਸਕਦੀ ਹੈ।
ਫੈਮਿਲੀ ਪਲੈਨਿੰਗ ਨਿਊ ਸਾਊਥ ਵੇਲਜ਼ ਮੈਡੀਕਲ ਅਤੇ ਸਰਜੀਕਲ ਗਰਭਪਾਤ ਅਤੇ ਰਿਆਇਤ ਅਤੇ ਹੈਲਥਕੇਅਰ ਕਾਰਡਾਂ ਵਾਲੇ ਲੋਕਾਂ ਲਈ ਬਲਕ ਬਿਲਿੰਗ ਪ੍ਰਦਾਨ ਕਰਦਾ ਹੈ। ਸਰਜੀਕਲ ਗਰਭਪਾਤ ਲਈ ਉਹਨਾਂ ਦੀ ਜੇਬ ਤੋਂ ਬਾਹਰ ਦੀ ਫੀਸ $350 ਤੋਂ $450 ਡਾਲਰ ਤੱਕ ਹੁੰਦੀ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਗਰਭ ਅਵਸਥਾ ਵਿੱਚ ਕਿੰਨੀ ਕੁ ਦੂਰ ਹੋ।







