SKIP TO MAIN CONTENT

ਪੌਲੀਨ ਹੈਨਸਨ ਦੇ 'ਨਸਲੀ' ਬਿਆਨ ਖਿਲਾਫ ਮਹਿਰੀਨ ਫਾਰੂਕੀ ਦੀ ਸ਼ਿਕਾਇਤ 'ਤੇ ਮਨੁੱਖੀ ਅਧਿਕਾਰ ਕਮਿਸ਼ਨ ਕਰੇਗਾ ਪੜਤਾਲ

ਪਾਕਿਸਤਾਨ ਦੀ ਪਿਛੋਕੜ ਵਾਲ਼ੇ ਗ੍ਰੀਨਜ਼ ਸੈਨੇਟਰ ਮਹਿਰੀਨ ਫਾਰੂਕੀ ਨੇ ਵਨ ਨੇਸ਼ਨ ਪਾਰਟੀ ਨੇਤਾ ਪੌਲੀਨ ਹੈਨਸਨ ਵਲੋਂ ਕੀਤੇ ਗਏ ਇਕ 'ਨਸਲਵਾਦੀ' ਟਵੀਟ 'ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ।

Screenshot 2022-10-07 at 1.28.04 pm.png
Mehreen Faruqi made a complaint against Pauline Hanson after the One Nation leader posted a tweet telling her to '"p--- off back to Pakistan". Credit: AAP / Russell Freeman

1 min read

Published

Updated

By Ravdeep Singh, Jessica Bahr

Source: SBS


Skip to article content

ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਵਨ ਨੇਸ਼ਨ ਪਾਰਟੀ ਦੇ ਨੇਤਾ ਪੌਲੀਨ ਹੈਨਸਨ ਦੇ ਖਿਲਾਫ਼ ਦਰਜ ਕੀਤੀ ਗਈ ਨਸਲਵਾਦ ਦੀ ਸ਼ਿਕਾਇਤ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ ਹੈ।

ਗ੍ਰੀਨਜ਼ ਸੈਨੇਟਰ ਮਹਿਰੀਨ ਫਾਰੂਕੀ ਨੇ ਇਹ ਸ਼ਿਕਾਇਤ ਸੈਨੇਟਰ ਹੈਨਸਨ ਦੇ ਇੱਕ ਟਵੀਟ ਤੋਂ ਬਾਅਦ ਕੀਤੀ ਸੀ ਜਿਸ ਵਿੱਚ ਪੌਲੀਨ ਹੈਨਸਨ ਵਲੋਂ ਕਿਹਾ ਗਿਆ ਸੀ ਕਿ ਮਿਸ ਫਾਰੂਕੀ ਨੂੰ ਪਾਕਿਸਤਾਨ ਵਾਪਸ ਚਲਾ ਜਾਣਾ ਚਾਹੀਦਾ ਹੈ।

ਸੈਨੇਟਰ ਹੈਨਸਨ ਵਲੋਂ ਸੈਨੇਟਰ ਫਾਰੂਕੀ ਦੁਆਰਾ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਆਪਣਾ ਬਿਆਨ ਟਵੀਟ ਕੀਤਾ ਗਿਆ ਸੀ।

ਇਸ ਦੌਰਾਨ ਸੈਨੇਟਰ ਹੈਨਸਨ ਨੇ ਆਪਣੀਆਂ ਟਿੱਪਣੀਆਂ ਲਈ ਮੁਆਫੀ ਮੰਗਣ ਤੋਂ ਇਨਕਾਰ ਕੀਤਾ ਹੈ।


Follow SBS Punjabi

Download our apps

Watch on SBS

Punjabi News

Stream now