SKIP TO MAIN CONTENT

'ਨਸਲਵਾਦ ਦਾ ਚੇਹਰਾ': ਆਦਿਵਾਸੀ ਭਾਈਚਾਰੇ ਨੂੰ ਸੈਨੇਟ ਵਿੱਚ ਮਾਨਤਾ ਦੇ ਵਿਰੋਧ ਵਿੱਚ ਪੌਲਿਨ ਹੈਨਸਨ ਵਲੋਂ ਵਾਕਆਊਟ

ਵਨ ਨੇਸ਼ਨ ਸੈਨੇਟਰ ਨੇ ਸੈਨੇਟ ਚੈਂਬਰ ਵਿੱਚ ਆਦਿਵਾਸੀ ਭਾਈਚਾਰੇ ਲਈ 'ਸਵਾਗਤੀ ਸਮਾਗਮ' ਦਾ ਵਿਰੋਧ ਕੀਤਾ ਅਤੇ ਕਿਹਾ ਕਿ ਐਸਾ ਕਰਨਾ ਸਮਾਜਕ ਵੰਡ ਅਤੇ ਨਸਲਵਾਦ ਨੂੰ ਦਰਸਾਉਂਦਾ ਹੈ।

One Nation leader Pauline Hanson walks out after reacting to President Sue Lines acknowledgement of country in the Senate chamber in Canberra, Wednesday, July 27, 2022. (AAP Image/Mick Tsikas) NO ARCHIVING
One Nation leader Pauline Hanson walks out after reacting to President Sue Lines Acknowledgement of Country in the Senate chamber in Canberra. Source: AAP

2 min read

Published

By Ravdeep Singh


Skip to article content

ਪ੍ਰਧਾਨ ਸੂ ਲਾਈਨਜ਼ ਨੇ 'ਨਗੁਨਾਵਾਲ' ਅਤੇ 'ਨਗਾਮਬਰੀ' ਲੋਕਾਂ ਨੂੰ ਕੈਨਬਰਾ ਖੇਤਰ ਦੇ ਰਵਾਇਤੀ ਸਰਪ੍ਰਸਤਾਂ ਵਜੋਂ ਸਵੀਕਾਰ ਕਰਦਿਆਂ ਉਨ੍ਹਾਂ ਦੇ ਨਾਮ ਨੂੰ ਮਾਣ ਦਿੱਤਾ ਤਾਂ ਪੌਲੀਨ ਹੈਨਸਨ ਇਸ ਦੀ ਵੈਧਤਾ ਨੂੰ ਖਾਰਜ ਕਰਦਿਆਂ ਗੁੱਸੇ ਨਾਲ ਸੈਨੇਟ ਚੈਂਬਰ ਤੋਂ ਬਾਹਰ ਚਲੇ ਗਏ।

ਵਨ ਨੇਸ਼ਨ ਸੈਨੇਟਰ ਨੇ 'ਏਏਪੀ' ਨੂੰ ਦੱਸਿਆ ਕਿ ਉਹ 'ਦੇਸ਼ ਵਿੱਚ ਸੁਆਗਤ' ਕਰਨ ਵਰਗੀ ਰਸਮ ਜਾਂ ਸੈਨੇਟ ਦੇ ਚੈਂਬਰ ਵਿੱਚ ਆਦਿਵਾਸੀ ਝੰਡੇ ਨੂੰ ਝੁਲਾਉਣ ਵਰਗੇ ਕਿਸੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰਣਗੇ।

"ਮੈਂ ਬਹੁਤ ਲੰਬੇ ਸਮੇਂ ਤੋਂ ਇਸ ਦਸਤੂਰ ਨਾਲ ਸਹਿਮਤ ਨਹੀਂ ਸੀ," ਉਨ੍ਹਾਂ ਕਿਹਾ।

"ਮੈਂ ਸ਼ੁਰੂ ਤੋਂ ਸਾਰੇ ਆਸਟ੍ਰੇਲੀਅਨ ਲੋਕਾਂ ਲਈ ਬਰਾਬਰੀ ਵਿੱਚ ਯਕੀਨ ਰਖਿਆ ਹੈ ਪਰ ਇਹ ਦਸਤੂਰ ਸਮਾਜ ਵਿੱਚ ਡੂੰਘੀ ਵੰਡ ਪਾ ਰਿਹਾ ਹੈ।"

" ਮੇਰਾ ਇਹ ਮਨਣਾ ਹੈ ਕਿ ਉਹ ਲੋਕ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਸਭ ਤੋਂ ਜ਼ਿਆਦਾ ਇਸ ਮਾਨਤਾ ਦੇ ਹੱਕਦਾਰ ਹਨ" ਉਨ੍ਹਾਂ ਕਿਹਾ।

ਇਸ ਦੌਰਾਨ ਗ੍ਰੀਨਜ਼ ਪਾਰਟੀ ਦੀ ਸੈਨੇਟਰ ਲਿਡਿਆ ਥੋਰਪ ਨੇ ਸੈਨੇਟਰ ਹੈਂਸਨ ਦੇ ਇਸ ਵਰਤਾਅ ਨੂੰ 'ਬੇਇਜ਼ਤ' ਕਰਨ ਵਾਲਾ ਅਤੇ 'ਨਸਲਵਾਦ' ਤੋਂ ਪ੍ਰੇਰਿਤ ਆਖਿਆ ਹੈ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now