2021 ਦੀ ਮਰਦਮਸ਼ੁਮਾਰੀ ਦੇ ਅੰਕੜੇ ਦਰਸਾਉਂਦੇ ਹਨ ਕਿ ਆਸਟਰੇਲੀਆ ਦੀ ਬਹੁ-ਸੱਭਿਆਚਾਰਕ ਬਣਤਰ ਕਿੰਨੀ ਬਦਲ ਰਹੀ ਹੈ।
ਪਹਿਲੀ ਵਾਰ ਇੱਕ ਤੇਜ਼ੀ ਨਾਲ ਉੱਭਰ ਰਹੇ ਦੇਸ਼ ਵਜੋਂ ਭਾਰਤ ਨੇ ਚੀਨ ਅਤੇ ਨਿਊਜ਼ੀਲੈਂਡ ਨੂੰ ਪਛਾੜ ਦਿੱਤਾ ਹੈ।
ਭਾਰਤ ਵਿੱਚ ਪੈਦਾ ਹੋਏ ਪਰ ਆਸਟਰੇਲੀਆ ਵਿੱਚ ਰਹਿ ਰਹੇ ਲੋਕਾਂ ਦੀ ਗਿਣਤੀ ਵੱਧ ਕੇ 6,73,552 ਹੋ ਗਈ ਹੈ ਜਿਸ ਨਾਲ ਭਾਰਤ ਤੀਜੇ ਨੰਬਰ ਉੱਤੇ ਆ ਗਿਆ ਹੈ।
2016 ਦੀ ਜਨਗਣਨਾ ਦੇ ਅੰਕੜਿਆਂ ਦੇ ਹਿਸਾਬ ਨਾਲ 2,17,000 ਤੋਂ ਵਧੇਰੇ ਲੋਕਾਂ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਆਸਟਰੇਲੀਆ ਨੇ ਪਹਿਲੇ ਨੰਬਰ ਅਤੇ ਇੰਗਲੈਂਡ ਨੇ ਦੂਜੇ ਨੰਬਰ ‘ਤੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ।
ਕਮਿਊਨਿਟੀ ਐਡਵੋਕੇਟ ਅਤੇ ਟਰਬਨਜ਼ ਫਾਰ ਆਸਟਰੇਲੀਆ ਦੇ ਪ੍ਰਧਾਨ ਅਮਰ ਸਿੰਘ ਨੇ ਆਪਣੇ ਭਾਈਚਾਰੇ ਵੱਲੋਂ ਪ੍ਰਵਾਸ ਵਿੱਚ ਪਾਏ ਜਾਂਦੇ ਯੋਗਦਾਨ ਅਤੇ ਪ੍ਰਭਾਵ ਦਾ ਅਨੁਭਵ ਕੀਤਾ ਹੈ।
ਭਾਰਤ ਤੋਂ ਇਲਾਵਾ ਨੇਪਾਲੀ ਭਾਈਚਾਰੇ ਨੇ ਵੀ ਕਾਫੀ ਤਰੱਕੀ ਅਤੇ ਵਿਕਾਸ ਦੇਖਿਆ ਹੈ।
ਆਸਟਰੇਲੀਆ ਵਿੱਚ ਨੇਪਾਲ ‘ਚ ਪੈਦਾ ਹੋਏ ਲੋਕਾਂ ਦੀ ਆਬਾਦੀ 2016 ਤੋਂ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ, ਜਿਸ ਨਾਲ ਕੁੱਲ ਆਬਾਦੀ 1,22,506 ਉੱਤੇ ਪਹੁੰਚ ਗਈ ਹੈ।
ਦੋਭਾਸ਼ੀਏ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ।
5.5 ਮਿਲੀਅਨ ਤੋਂ ਵੀ ਵੱਧ ਲੋਕ ਘਰਾਂ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲ ਰਹੇ ਹਨ।
ਪਿਛਲੀ ਮਰਦਮਸ਼ੁਮਾਰੀ ਤੋਂ ਬਾਅਦ ਇਸ ਵਿੱਚ ਲਗਭਗ 8,00,000 ਦਾ ਵਾਧਾ ਹੋਇਆ ਹੈ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।