ਕੁਈਨਜ਼ਲੈਂਡ ਸਰਕਾਰ ਖਾਲੀ ਨੌਕਰੀਆਂ ਨੂੰ ਭਰਨ ਖਾਤਰ ਵਧੇਰੇ ਔਰਤਾਂ ਅਤੇ ਅਪਾਹਜ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਮੰਤਵ ਨਾਲ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਵਾਸਤੇ 20 ਮਿਲੀਅਨ ਡਾਲਰ ਖਰਚ ਕਰੇਗੀ।
ਰਾਜ ਸਰਕਾਰ ਦੀ 10-ਸਾਲਾ ਯੋਜਨਾ ਅਧੀਨ ਪ੍ਰਵਾਸੀਆਂ, ਸ਼ਰਨਾਰਥੀਆਂ ਅਤੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਰੁਜ਼ਗਾਰ ਲੱਭਣ ਵਿੱਚ ਮਦਦ ਕਰਨ ਲਈ 14 ਮਿਲੀਅਨ ਡਾਲਰਾਂ ਦਾ ਵਧੇਰੇ ਨਿਵੇਸ਼ ਕੀਤਾ ਜਾਵੇਗਾ।
ਕੁਈਨਜ਼ਲੈਂਡ ਦੀ ਪ੍ਰੀਮੀਅਰ ਏਨਸਤੇਸੀਆ ਪੈਲਾਸ਼ੇ ਨੇ ਕਿਹਾ ਕਿ, "ਸਾਡਾ ਅੰਦਾਜ਼ਾ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਕੁਈਨਜ਼ਲੈਂਡ ਨੂੰ ਵਾਧੂ 280,000 ਕਾਮਿਆਂ ਦੀ ਲੋੜ ਪਵੇਗੀ"।
ਕਾਮਿਆਂ ਦੀ ਘਾਟ ਨੂੰ ਪੂਰਾ ਕਰਣ ਲਈ ਨੋਰਦਰਨ ਟੈਰੀਟਰੀ ਸਰਕਾਰ 'ਰਾਸ਼ਟਰੀ ਨੌਕਰੀਆਂ ਅਤੇ ਹੁਨਰ ਸੰਮੇਲਨ' ਵਿੱਚ ਪ੍ਰਵਾਸੀ ਸੰਖਿਆ ਵਿੱਚ ਵਾਧੇ ਅਤੇ ਕਾਮਿਆਂ ਲਈ ਕਿਫਾਇਤੀ ਰਿਹਾਇਸ਼ ਘਰਾਂ ਲਈ ਫੰਡਿੰਗ ਲਈ ਜ਼ੋਰ ਦੇਵੇਗੀ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।