ਨਵੀਂ ਖੋਜ ਤੋਂ ਪਤਾ ਚੱਲਦਾ ਹੈ ਕਿ ਪ੍ਰਵਾਸੀ ਅਤੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਔਰਤਾਂ ਨੂੰ ਆਸਟ੍ਰੇਲੀਆ ਵਿੱਚ ਸਿਹਤ ਸੰਭਾਲ ਸਹੂਲਤਾਂ ਪ੍ਰਾਪਤ ਕਰਣ ਲਈ ਬਹੁਤ ਸੰਘਰਸ਼ ਕਰਣਾ ਪੈਂਦਾ ਹੈ।
ਇੱਕ ਗੈਰ-ਮੁਨਾਫ਼ਾ ਸੰਸਥਾ, 'ਜੀਨ ਹੇਲਜ਼ ਫਾਰ ਵੂਮੈਨਜ਼ ਹੈਲਥ' ਦੁਆਰਾ ਕਰਵਾਏ ਗਏ ਇੱਕ ਸਰਵੇਖਣ ਜਿਸ ਵਿੱਚ ਤਕਰੀਬਣ 14000 ਲੋਕਾਂ ਨੇ ਭਾਗ ਲਿਆ ਸੀ, ਵਿੱਚ ਇਹ ਪਾਇਆ ਗਿਆ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਆਈਆਂ ਆਰਥਿਕ ਮੁਸ਼ਕਲਾਂ ਇਸਦਾ ਸਭ ਤੋਂ ਵੱਡਾ ਕਾਰਣ ਹੈ।
ਲਗਭਗ 50 ਫੀਸਦੀ ਪ੍ਰਵਾਸੀ ਅਤੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਔਰਤਾਂ ਦਾ ਮਨਣਾ ਹੈ ਕਿ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦੀ ਆਰਥਿਕ ਹਲਾਤਾਂ ਵਿੱਚ ਭਾਰੀ ਗਿਰਾਵਟ ਆਈ ਹੈ।
ਆਪਣੀ ਭਾਸ਼ਾ ਵਿੱਚ ਸਿਹਤ ਸੇਵਾਵਾਂ ਬਾਰੇ ਢੁਕਵੀਂ ਜਾਣਕਾਰੀ ਨੂੰ ਲੱਭਣ ਵਿੱਚ ਅਸਮਰੱਥਤਾ ਇਨ੍ਹਾਂ ਮੁਸ਼ਕਲਾਂ ਦਾ ਇੱਕ ਹੋਰ ਅਹਿਮ ਕਾਰਣ ਦਸਿਆ ਗਿਆ ਹੈ।