ਪਾਕਿਸਤਾਨ ਦੇ ਸਿੰਧ ਦੇ ਇਲਾਕੇ ਵਿੱਚ ਬੇਇਜ਼ਤੀ ਦੇ ਇਲਜ਼ਾਮਾਂ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਨੂੰ ਕਈ ਵਾਰ ਮਾਰ ਵੀ ਦਿੱਤਾ ਜਾਂਦਾ ਹੈ। ਦਿੱਤੇ ਗਏ ਕਾਰਨਾਂ ਵਿੱਚ, ਵਿਆਹ ਤੋਂ ਇਨਕਾਰ ਕਰਨਾ, ਵਿਭਚਾਰ ਕਰਨਾ, ਜਾਂ ਕਬਾਇਲੀ ਸਮੂਹਾਂ ਵਿਚਲੇ ਝਗੜਿਆਂ ਨੂੰ ਨਿਪਟਾਉਣਾ ਸ਼ਾਮਲ ਹੋ ਸਕਦੇ ਹਨ।
ਇਸ ਖਿੱਤੇ ਵਿੱਚ 'ਆਨਰ ਕਿਲਿੰਗ' ਜਿਸ ਨੂੰ ਸਥਾਨਕ ਭਾਸ਼ਾ ਵਿੱਚ ‘ਕਾਰੋ-ਕਾਰੀ’ ਕਿਹਾ ਜਾਂਦਾ ਹੈ, ਦੇ ਨਾਲ-ਨਾਲ ਲਿੰਗ ਅਧਾਰਤ ਹਿੰਸਾ ਦੀ ਘੱਟ ਰਿਪੋਰਟਿੰਗ ਪਹਿਲਾਂ ਹੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ।
ਇੰਸਪੈਕਟਰ ਸਬਾ ਮਿਰਜ਼ਾ ਨੂੰ ਹੁਣ ਡਰ ਹੈ ਕਿ ਪਾਕਿਸਤਾਨ ਵਿੱਚ ਮਹੀਨਿਆਂ ਬੱਧੀ ਹੋਈ ਬਾਰਸ਼ ਅਤੇ ਹੜਾਂ ਕਾਰਨ ਹਿੰਸਕ ਅਪਰਾਧਾਂ ਦੀ ਹੋਰ ਵੀ ਘੱਟ ਰਿਪੋਰਟਿੰਗ ਕੀਤੀ ਜਾਵੇਗੀ।
ਪਾਕਿਸਤਾਨ ਦੇ ਹਿਊਮਨ ਰਾਈਟਸ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਾਲ 2021 ਵਿੱਚ ਦੇਸ਼ ਭਰ ਤੋਂ 470 ਔਰਤਾਂ ਨੂੰ 'ਅਣਖ ਦੀ ਖਾਤਰ' ਮਾਰ ਦਿੱਤਾ ਗਿਆ ਸੀ। ਪਰ ਅਸਲ ਵਿੱਚ ਇਹ ਗਿਣਤੀ ਇਸ ਤੋਂ ਵੀ ਦੁੱਗਣੀ ਹੋ ਸਕਦੀ ਹੈ।