Watch FIFA World Cup 2026™

LIVE, FREE and EXCLUSIVE

ਨਰਿੰਦਰ ਮੋਦੀ ਅਗਲੇ ਹਫ਼ਤੇ ਕਰਣਗੇ ਆਸਟ੍ਰੇਲੀਆ ਦਾ ਦੌਰਾ

ਜੋ ਬਾਈਡਨ ਵਲੋਂ ਅਮਰੀਕਾ ਦੇ ਵਿੱਤੀ ਹਲਾਤਾਂ ਕਰਕੇ ਆਪਣਾ ਆਸਟ੍ਰੇਲੀਆ ਦਾ ਦੌਰਾ ਰੱਦ ਕੀਤੇ ਜਾਣ ਦੇ ਬਾਵਜੂਦ ਨਰਿੰਦਰ ਮੋਦੀ ਅਗਲੇ ਹਫਤੇ ਆਸਟ੍ਰੇਲੀਆ ਦਾ ਦੌਰਾ ਕਰਨਗੇ।

Two men wearing formal attire walking outside.

NEW DELHI, INDIA - MARCH 10: Prime Minister Narendra Modi with Australian Prime Minister Anthony Albanese during his ceremonial reception at Rashtrapati Bhavan forecourt on March 10, 2023 in New Delhi, India. (Photo by Ajay Aggarwal/Hindustan Times/Sipa USA) Source: AAP, AAP / Michael Nigro / Hindustan Times

ਐਂਥਨੀ ਅਲਬਾਨੀਜ਼ੀ ਨੇ ਪੁਸ਼ਟੀ ਕੀਤੀ ਹੈ ਕਿ ਸਿਡਨੀ ਵਿਖੇ 'ਕਵਾਡ' ਸੰਮੇਲਨ ਦੇ ਰੱਦ ਹੋਣ ਦੇ ਬਾਵਜੂਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਆਸਟ੍ਰੇਲੀਆ ਦੀ ਯਾਤਰਾ ਪਹਿਲਾਂ ਤੈਅ ਹੋਏ ਪਰੋਗਰਾਮ ਅਨੁਸਾਰ ਹੀ ਕਰਨਗੇ।

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ, ਸ਼੍ਰੀ ਮੋਦੀ ਅਤੇ ਐਂਥਨੀ ਅਲਬਾਨੀਜ਼ੀ ਵਿਚਾਲੇ 'ਕਵਾਡ' ਸੰਮੇਲਨ ਵਿਚ ਅਹਿਮ ਮੀਟਿੰਗ ਹੋਣੀ ਸੀ ਪਰ ਹੁਣ ਇਹ ਲੀਡਰ ਇਸ ਹਫ਼ਤੇ ਹੀਰੋਸ਼ੀਮਾ ਵਿੱਚ ਹੋਣ ਵਾਲੇ ਜੀ-7 ਸੰਮੇਲਨ ਦੌਰਾਨ ਹੀ ਇੱਕ ਅਲੱਗ ਮਿਲਣੀ ਕਰਨਗੇ।

ਜੋ ਬਾਈਡਨ ਨੂੰ ਅਮਰੀਕਾ ਦੇ ਸਥਾਨਕ ਵਿਤੀ ਹਲਾਤਾਂ ਨਾਲ਼ ਨਜਿੱਠਣ ਲਈ ਆਪਣਾ ਇਹ ਦੌਰਾ ਰੱਦ ਕਰਨਾ ਪਿਆ ਹੈ।

ਐਂਥਨੀ ਅਲਬਾਨੀਜ਼ੀ ਭਾਰਤ ਨਾਲ ਆਸਟ੍ਰੇਲੀਆ ਦੇ ਸਬੰਧਾਂ ਨੂੰ ਹੋਰ ਪੀਢਾ ਕਰਨ ਦਾ ਇਰਾਦਾ ਰੱਖਦੇ ਨੇ ਅਤੇ ਇਨ੍ਹਾਂ ਸਿਲਸਿਲੇਵਾਰ ਮੁਲਾਕਾਤਾਂ ਰਾਹੀਂ ਉਹ ਦੋਵਾਂ ਦੇਸ਼ਾਂ ਵਿਚਕਾਰ ਹੋਣ ਵਾਲੇ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣਾ ਚਾਹੁੰਦੇ ਹਨ।


1 min read

Published

By Ravdeep Singh, Finn McHugh

Source: SBS


Share this with family and friends


Follow SBS Punjabi

Download our apps

Watch on SBS

Punjabi News

Watch now