ਫਾਈਜ਼ਰ ਅਤੇ ਮੋਡਰਨਾ ਵੱਲੋਂ ਤਿਆਰ ਕੀਤੇ ਗਏ ਨਵੇਂ ਕੋਵਿਡ-19 ਵੈਕਸੀਨ ਦੇ ਟੀਕਿਆਂ ਨੂੰ ਕਈ ਦੇਸ਼ਾਂ ਵਿੱਚ ਵਰਤਣ ਲਈ ਮਨਜ਼ੂਰੀ ਮਿਲਣੀ ਸ਼ੁਰੂ ਹੋ ਗਈ ਹੈ।
ਅਮਰੀਕਾ ਵਿਚ ਛੇ ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਇਹ ਨਵੀਂ ਵੈਕਸੀਨ ਲੈਣ ਲਈ ਆਖਿਆ ਜਾ ਰਿਹਾ ਹੈ।
ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀਜੀਏ) ਨੇ ਆਸਟ੍ਰੇਲੀਆ ਵਿੱਚ ਵੀ ਇਸ ਨਵੀਂ ਵੈਕਸੀਨ ਦੀ ਵਰਤੋਂ ਲਈ ਫਾਈਜ਼ਰ ਅਤੇ ਮੋਡੇਰਨਾ ਦੀਆਂ ਅਰਜ਼ੀਆਂ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ।
ਮਾਹਿਰਾਂ ਵਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਨਵੀਂ ਵੈਕਸੀਨ ਓਮਿਕਰੋਨ ਦੇ ਐਕ੍ਸ ਬੀ ਬੀ 1.5 ਸਬਵੇਰੀਐਂਟ, ਜਿਸ ਨੂੰ 'ਕ੍ਰੇਕੇਨ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉੱਤੇ ਬਹੁਤ ਪ੍ਰਭਾਵੀ ਹੈ।