Key Points
- ਅੰਤੜੀਆਂ ਦੇ ਕੈਂਸਰ ਦਾ ਮੁਫਤ ਜਾਂਚ ਪ੍ਰੋਗਰਾਮ
- ਹਰ ਹਫਤੇ 300 ਮਰੀਜ਼ਾਂ ਦੀ ਹੋ ਰਹੀ ਸ਼ਨਾਖਤ
- ਕੈਂਸਰ ਕੌਂਸਲ ਵਿਕਟੋਰੀਆ ਵਲੋਂ ਲੋਕਾਂ ਨੂੰ ਜਾਂਚ ਕਰਵਾਉਣ ਦੀ ਅਪੀਲ
ਲੌਰੀ ਕ੍ਰੋਨਿਨ ਨੂੰ ਸ਼ਾਇਦ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਵੇਖਣ ਦਾ ਮੌਕਾ ਨਾ ਮਿਲਦਾ ਜੇਕਰ ਉਸ ਨੇ ਦੋ ਸਾਲ ਪਹਿਲਾਂ ਆਪਣੇ ਘਰ ਦੀ ਡਾਕ ਵਿੱਚ ਆਏ ਬਾਊਲ ਕੈਂਸਰ ਸਕਰੀਨਿੰਗ ਟੈਸਟ ਕਿੱਟ ਨੂੰ ਨਾ ਵਰਤਿਆਂ ਹੁੰਦਾ।
ਬਾਉਲ ਕੈਂਸਰ-ਜਿਸ ਨੂੰ ਕਿ ਕੋਲੋਰੈਕਟਲ ਕੈਂਸਰ ਜਾਂ ਸਰਲ ਭਾਸ਼ਾ ਵਿਚ ਅੰਤੜੀਆਂ ਦਾ ਕੈਂਸਰ ਵੀ ਕਿਹਾ ਜਾਂਦਾ ਹੈ, ਇਹ ਆਸਟਰੇਲੀਆ ਵਿੱਚ ਦੂਜਾ ਸਭ ਤੋਂ ਖਤਰਨਾਕ ਕੈਂਸਰ ਹੋਣ ਦੇ ਨਾਲ-ਨਾਲ ਦੇਸ਼ ਭਰ ਵਿਚ ਤੀਜਾ ਸਭ ਤੋਂ ਆਮ ਪਕੜ ਵਿੱਚ ਆਉਣ ਵਾਲਾ ਕੈਂਸਰ ਹੈ।
ਬਾਉਲ ਕੈਂਸਰ ਆਸਟਰੇਲੀਆ ਮੁਤਾਬਿਕ, ਹਰ ਹਫਤੇ ਇਸ ਸਮੱਸਿਆ ਨਾਲ ਪੀੜਿਤ 300 ਲੋਕਾਂ ਦੀ ਸ਼ਨਾਖਤ ਹੋ ਰਹੀ ਹੈ ਅਤੇ ਇਸ ਨਾਲ 103 ਮੌਤਾਂ ਵੀ ਹੋ ਰਹੀਆਂ ਹਨ।
ਇਸ ਦੀ ਜਕੜ ਵਿਚ ਆਉਣ ਵਲਿਆਂ ਵਿਚੋਂ 54% ਮਰਦਾਂ ਅਤੇ 46% ਔਰਤਾਂ ਦੀ ਗਿਣਤੀ ਸਾਹਮਣੇ ਆਈ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।