SKIP TO MAIN CONTENT

ਯੂਰਪ ਵਿੱਚ 'ਸਿੰਗਲ-ਚਾਰਜਰ' ਕਾਨੂੰਨ ਨੂੰ ਮਾਨਤਾ ਪਿੱਛੋਂ ਆਸਟ੍ਰੇਲੀਅਨ ਖਪਤਕਾਰਾਂ ਉਤੇ ਕੀ ਹੋਵੇਗਾ ਇਸਦਾ ਅਸਰ

ਇਸ ਕਾਨੂੰਨ ਦੇ ਹਿਮਾਇਤੀਆਂ ਦਾ ਮੰਨਣਾ ਹੈ ਕਿ ਸਾਰੇ ਫ਼ੋਨ ਉਪਕਰਣਾਂ ਲਈ ਇੱਕ ਚਾਰਜਰ ਹੋਣ ਨਾਲ ਉਨ੍ਹਾਂ ਗਾਹਕਾਂ ਲਈ ਪੈਸੇ ਦੀ ਬਚਤ ਹੋਵੇਗੀ ਜਿਨ੍ਹਾਂ ਨੂੰ ਅੱਜ ਦੀ ਤਾਰੀਕ ਵਿੱਚ ਵੱਖ-ਵੱਖ ਉਪਕਰਣਾਂ ਲਈ ਵੱਖਰੇ ਚਾਰਜਰ ਖਰੀਦਣੇ ਪੈਂਦੇ ਹਨ।

Apple will have to change its products' charging ports to be USB-C compatible due to legal reforms passed by the European Union
Apple will have to change its products' charging ports to be USB-C compatible due to legal reforms passed by the European Union Source: Getty / Jakub Porzycki/NurPhoto

1 min read

Published

Updated

By Ravdeep Singh, Jessica Bahr

Source: SBS


Skip to article content

'ਐਪਲ' ਉਨ੍ਹਾਂ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਹੈ ਜੋ ਯੂਰਪੀਅਨ ਯੂਨੀਅਨ ਵਿੱਚ ਚਾਰਜਰਾਂ ਸੰਬੰਧਤ ਪਾਸ ਹੋਏ ਨਵੇਂ ਕਾਨੂੰਨਾਂ ਨਾਲ਼ ਵੱਡੇ ਤੌਰ ਉੱਤੇ ਪ੍ਰਭਾਵਿਤ ਹੋਵੇਗੀ। ਭਵਿੱਖ ਵਿੱਚ ਇਨ੍ਹਾਂ ਤਬਦੀਲੀਆਂ ਦਾ ਆਸਟ੍ਰੇਲੀਅਨ ਖ਼ਪਤਕਾਰਾਂ ਉਤੇ ਵੀ ਅਸਰ ਪੈ ਸਕਦਾ ਹੈ।

'ਐਪਲ' ਕੰਪਨੀ ਆਪਣੇ ਆਈਫੋਨ ਲਈ ਵੱਖਰੀ ਕਿਸਮ ਦੇ ਚਾਰਜਰ ਦੀ ਵਰਤੋਂ ਕਰਦੀ ਹੈ ਪਰ ਯੂਰਪ ਵਿੱਚ ਕਾਨੂੰਨਾਂ ਵਿੱਚ ਬਦਲਾਅ ਹੋਣ ਤੋਂ ਬਾਅਦ ਸਾਰੇ ਮੋਬਾਇਲ ਉਪਕਰਣਾਂ ਨੂੰ 'ਯੂ ਐਸ ਬੀ - ਸੀ ਕਨੈਕਟਰ ਪੋਰਟ' ਜੋਕਿ ਜ਼ਿਆਦਤਰ 'ਐਂਡਰੌਇਡ' ਫੋਨ ਦੁਆਰਾ ਵਰਤੇ ਜਾਂਦੇ ਹਨ, ਦੇ ਅਨੁਕੂਲ ਹੋਣਾ ਪਵੇਗਾ।

ਇਹ ਕਾਨੂੰਨ 2024 ਵਿੱਚ ਲਾਗੂ ਹੋਣਗੇ ਅਤੇ 2026 ਤੋਂ ਲੈਪਟਾਪਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਕਾਨੂੰਨ ਲਾਗੂ ਹੋਣ ਤੋਂ ਬਾਅਦ 'ਐਪਲ' ਨੂੰ ਯੂਰੋਪ ਵਿੱਚ ਫੋਨ ਅਤੇ ਚਾਰਜਰਾਂ ਦੀ ਵਿਕਰੀ ਜਾਰੀ ਰੱਖਣ ਲਈ ਆਪਣੇ ਵਰਤਮਾਨ 'ਲਾਈਟਿੰਗ' ਚਾਰਜਰ ਨੂੰ ਬਦਲਣਾ ਪਵੇਗਾ।

ਤਕਨੀਕੀ ਮਾਹਰ ਟ੍ਰੇਵਰ ਲੌਂਗ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਯੂਰਪੀਅਨ ਯੂਨੀਅਨ ਵਲੋਂ ਪਾਸ ਕੀਤੇ ਗਏ ਕਾਨੂੰਨ ਆਸਟ੍ਰੇਲੀਆ ਸਮੇਤ ਦੁਨੀਆ ਭਰ ਵਿੱਚ ਇਸ ਸਬੰਧੀ ਕਾਨੂੰਨੀ ਬਦਲਾਵ ਲਿਆਉਣ ਲਈ ਪ੍ਰੇਰਿਤ ਕਰ ਸਕਦੇ ਹਨ।


Follow SBS Punjabi

Download our apps

Watch on SBS

Punjabi News

Stream now