ਐਪਲ ਕੰਪਨੀ ਨੇ ਆਪਣੇ ਉਤਪਾਦਾਂ 'ਚ ਇੱਕ ਸੁਰੱਖਿਆ ਖਾਮੀ ਦਾ ਖੁਲਾਸਾ ਕੀਤਾ ਹੈ ਜਿਸ ਨਾਲ ਸੰਭਾਵੀ ਤੌਰ 'ਤੇ ਇਨ੍ਹਾਂ ਦੀ 'ਹੈਕਿੰਗ' ਹੋ ਸਕਦੀ ਹੈ। ਇਸਦੇ ਚਲਦਿਆਂ ਦੁਨੀਆ ਭਰ ਵਿੱਚ ਐਪਲ ਆਈ ਫੋਨ, ਟੈਬਲੇਟ ਜਾਂ ਮੈਕ ਕੰਪਿਊਟਰ ਵਰਤਣ ਵਾਲੇ ਉਪਭੋਗਤਾਵਾਂ ਨੂੰ ਤੁਰੰਤ ਸਾਫਟਵੇਅਰ ਅਪਡੇਟ ਕਰਨ ਲਈ ਕਿਹਾ ਜਾ ਰਿਹਾ ਹੈ। ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...
ਜੇਕਰ ਤੁਹਾਡੇ ਕੋਲ ਆਈ ਫੋਨ, ਆਈਪੈਡ ਜਾਂ ਮੈਕ ਕੰਪਿਊਟਰ ਹੈ ਤਾਂ ਤੁਹਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ।
ਜੇਕਰ ਤੁਸੀਂ ਆਪਣੇ 'ਐਪਲ ਡਿਵਾਈਸ' ਨੂੰ ਅੱਪਡੇਟ ਨਹੀਂ ਕੀਤਾ ਹੈ ਤਾਂ ਕੁੱਝ 'ਹੈਕਰ' ਇਸਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਸਕਦੇ ਹਨ।
ਪ੍ਰਭਾਵਿਤ ਡਿਵਾਇਸਾਂ ਵਿੱਚ ਆਈਫੋਨ 6s ਅਤੇ ਇਸ 'ਤੋਂ ਬਾਅਦ ਦੇ ਮਾਡਲਾਂ ਦੇ ਨਾਲ-ਨਾਲ ਕੁੱਝ ਮੈਕ ਕੰਪਿਊਟਰ ਅਤੇ ਕਈ ਆਈ-ਪੈਡ ਮਾਡਲ ਸ਼ਾਮਲ ਹਨ।
ਚੰਗੀ ਖਬਰ ਇਹ ਹੈ ਕਿ ਇਸਦਾ ਹੱਲ ਵੀ ਲੱਭ ਲਿਆ ਗਿਆ ਹੈ।
ਪਰ ਸੁਰੱਖਿਆ ਮਾਹਿਰ ਕਹਿੰਦੇ ਹਨ ਕਿ ਨਵੇਂ ਅਪਡੇਟ ਕਰਨਾ ਜ਼ਰੂਰੀ ਹੈ।
ਐਪਲ ਡਿਵਾਈਸਾਂ ਨੂੰ ਡਿਫਾਲਟ ਤੌਰ ਉੱਤੇ 'ਆਟੋਮੈਟਿਕਲੀ ਅੱਪਡੇਟ' ਕਰਨ ਲਈ ਸੈੱਟ ਕੀਤਾ ਗਿਆ ਹੈ ਪਰ ਇਸ ਵਿੱਚ ਕੁੱਝ ਸਮ੍ਹਾਂ ਲੱਗ ਸਕਦਾ ਹੈ।
ਇਸ ਲਈ ਉਪਭੋਗਤਾਵਾਂ ਨੂੰ 'ਮੈਨੂਅਲੀ ਅਪਡੇਟ' ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਸ ਵਿੱਚ ਆਮ ਤੌਰ ‘ਤੇ ਕੁੱਝ ਕੁ ਮਿੰਟ ਹੀ ਲੱਗਦੇ ਹਨ।
ਸੁਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਐਪਲ ਉਤਪਾਦਾਂ ਦੀ ਪ੍ਰਸਿੱਧੀ ਨੇ ਉਨ੍ਹਾਂ ਨੂੰ ਹੈਕਰਾਂ ਲਈ ਇੱਕ ਆਕਰਸ਼ਕ ਨਿਸ਼ਾਨਾ ਬਣਾ ਦਿੱਤਾ ਹੈ।
ਪੂਰੀ ਜਾਣਕਾਰੀ ਪੰਜਾਬੀ 'ਚ ਸੁਣਨ ਲਈ ਉਪੱਰ ਲਿੰਕ 'ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।





