ਇੱਕ ਰਿਪੋਰਟ ਵਿੱਚ ਪਾਇਆ ਗਿਆ ਕਿ ਹਰ ਸਾਲ ਆਸਟ੍ਰੇਲੀਆ ਵਿੱਚ 50 ਲੋਕਾਂ ਦੀ ਪੈਰਾਸੀਟਾਮੋਲ ਦੀ ਦਵਾਈ ਜ਼ਿਆਦਾ ਮਾਤਰਾ ਵਿਚ ਲੈਣ ਨਾਲ ਮੌਤ ਹੋ ਜਾਂਦੀ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਟੀ ਜੀ ਏ ਨੇ ਗੋਲਿਆਂ ਦਾ ਪੈਕੇਟ ਛੋਟਾ ਕਰਨ ਦਾ ਫ਼ੈਸਲਾ ਲਿਆ ਹੈ।
ਇਸ ਕਾਰਨ ਫਰਵਰੀ 2025 ਤੋਂ, ਸੁਪਰਮਾਰਕੀਟ ਤੋਂ ਲਏ ਪੈਰਾਸੀਟਾਮੋਲ ਪੈਕ ਵਿਚ 20 ਤੋਂ ਘਟਾਕੇ 16 ਗੋਲੀਆਂ ਵੇਚੀਆਂ ਜਾਣਗੀਆਂ ਜਦਕਿ ਫਾਰਮੇਸੀ ਤੋਂ ਲਏ ਪੈਕਵਿਚਲੀ ਮਿਕਦਾਰ 100 ਤੋਂ ਘਟਾਕੇ 50 ਕਰ ਦਿਤੀ ਜਾਵੇਗੀ।
ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ 'ਪੈਰਾਸੀਟਾਮੋਲ' ਦੀਆਂ 100 ਤੋਂ ਵੱਧ ਗੋਲੀਆਂ ਦਾ ਪੈਕਟ ਲੈਣ ਲਈ 'ਫਾਰਮਾਸਿਸਟ' ਦੀ ਮਨਜ਼ੂਰੀ ਦੀ ਲੋੜ ਹੋਵੇਗੀ।
ਆਸਟ੍ਰੇਲੀਆ ਦੇ ਦਵਾਈਆਂ ਦੇ ਪ੍ਰਬੰਧਕ ਟੀ ਜੀ ਏ ਨੇ ਸੁਪਰਮਾਰਕੀਟਾਂ ਨੂੰ ਇੱਕ ਸਮੇਂ ਵਿੱਚ ਇੱਕ ਹੀ ਪੈਕਟ ਤੱਕ ਵਿਕਰੀ ਨੂੰ ਸੀਮਤ ਕਰਨ ਦੀ ਸਲਾਹ ਦਿਤੀ ਹੈ ਅਤੇ ਖਪਤਕਾਰਾਂ ਨੂੰ ਤਬਦੀਲੀਆਂ ਦੇ ਲਾਗੂ ਹੋਣ ਤੋਂ ਪਹਿਲਾਂ ਜਮਾਂਖੋਰੀ ਨਾ ਕਰਨ ਲਈ ਵੀ ਅਪੀਲ ਕੀਤੀ ਹੈ।