SKIP TO MAIN CONTENT

ਬਰੂਸ ਲੇਹਰਮਨ ਮੁਕੱਦਮਾ: ਬ੍ਰਿਟਨੀ ਹਿਗਿਨਸ ਨਾਲ਼ ਸੰਸਦ ਵਿੱਚ ਹੋਏ ਕਥਿਤ ਬਲਾਤਕਾਰ ਦਾ ਮੁਕੱਦਮਾ ਆਖਰੀ ਚਰਨ ਵਿੱਚ

ਦੋਹੇਂ ਧਿਰਾਂ ਵਲੋਂ 10 ਦਿਨਾਂ ਲਈ ਸਬੂਤ ਪੇਸ਼ ਕੀਤੇ ਜਾਣ ਅਤੇ 29 ਗਵਾਹਾਂ ਦੀ ਗਵਾਹੀ ਬਾਅਦ ਬਰੂਸ ਲੇਹਰਮਨ ਮੁਕੱਦਮਾ ਆਪਣੇ ਆਖਰੀ ਚਰਨ ਵਿੱਚ ਪਹੁੰਚ ਗਿਆ ਹੈ। ਮਿਸ ਹਿਗਿਨਸ ਦੇ ਵਕੀਲ ਵਲੋਂ ਸੰਸਦ ਭਵਨ ਵਿੱਚ ਹੋਏ ਇਸ ਕਥਿਤ ਬਲਾਤਕਾਰ ਦੇ ਮੁਕੱਦਮੇ ਵਿੱਚ 'ਵੱਡੀਆਂ ਸਿਆਸੀ ਤਾਕਤਾਂ ਵਲੋਂ ਖੇਡ' ਖੇਡੇ ਜਾਣ ਦੀ ਗੱਲ ਕੀਤੀ ਗਈ।

Former Liberal Party staffer Bruce Lehrmann is accused of raping colleague Brittany Higgins at Parliament House in 2019.
Former Liberal Party staffer Bruce Lehrmann is accused of raping colleague Brittany Higgins at Parliament House in 2019. Source: AAP / Lukas Coch

1 min read

Published

Updated

By Ravdeep Singh, Lucy Murray

Source: SBS


Skip to article content

ਬਰੂਸ ਲੇਹਰਮਨ ਉਤੇ ਬ੍ਰਿਟਨੀ ਹਿਗਿਨਸ ਨਾਲ਼ ਸੰਸਦ ਵਿੱਚ ਸਹਿਮਤੀ ਤੋਂ ਬਿਨਾਂ ਜਿਨਸੀ ਸੰਬੰਧ ਬਣਾਉਣ ਲਈ ਏ ਸੀ ਟੀ ਸੁਪਰੀਮ ਕੋਰਟ ਵਿਚ ਮੁਕੱਦਮਾ ਚੱਲ ਰਿਹਾ ਹੈ।

ਸ਼੍ਰੀ ਲੇਹਰਮਨ ਉਤੇ ਦੋਸ਼ ਹੈ ਕਿ ਸਾਬਕਾ ਕੈਬਨਿਟ ਮੰਤਰੀ ਲਿੰਡਾ ਰੇਨੋਲਡਜ਼ ਦੇ ਦਫ਼ਤਰ ਦੇ ਅੰਦਰ ਉਨ੍ਹਾਂ ਨੇ ਉਸ ਵੇਲ਼ੇ ਬਿਨਾਂ ਸਹਿਮਤੀ ਜਿਨਸੀ ਸਬੰਧ ਬਣਾਏ ਜਿਸ ਵੇਲ਼ੇ ਮਿਸ ਹਿਗਿੰਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਆਪਣੇ ਹੋਸ਼ ਵਿੱਚ ਨਹੀਂ ਸਨ।

ਜਿਸ ਵਕਤ ਇਹ ਘਟਨਾ ਵਾਪਰੀ ਬਰੂਸ ਲੇਹਰਮਨ ਅਤੇ ਬ੍ਰਿਟਨੀ ਹਿਗਿਨਸ ਸਾਬਕਾ ਕੈਬਨਿਟ ਮੰਤਰੀ ਲਿੰਡਾ ਰੇਨੋਲਡਜ਼ ਦੇ ਦਫ਼ਤਰ ਦੇ ਵਿੱਚ ਕੰਮ ਕਰਦੇ ਸਨ।

ਮਿਸ ਹਿਗਿਨਸ ਦੇ ਵਕੀਲ ਸ਼ੇਨ ਡਰਮਗੋਲਡ ਨੇ ਕਿਹਾ ਕਿ ਇਸ ਮੁਕੱਦਮੇ ਵਿੱਚ ਵੱਡੀਆਂ ਰਾਜਨੀਤਿਕ ਤਾਕਤਾਂ ਆਪਣਾ 'ਖੇਡ ਖੇਡ ਰਹੀਆਂ' ਹਨ ਜਿਸ ਕਰਕੇ ਉਹ ਬਹੁਤ ਸਾਵਧਾਨੀ ਵਰਤ ਰਹੇ ਹਨ।

ਸ੍ਰੀ ਲੇਹਰਮਨ ਦੇ ਬਚਾਅ ਵਿੱਚ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਮਿਸ ਹਿਗਿਨਸ ਨੇ ਆਪਣੀ ਨੌਕਰੀ ਬਚਾਉਣ ਲਈ ਇਨ੍ਹਾਂ ਇਲਜ਼ਾਮਾਂ ਦਾ ਸਹਾਰਾ ਲਿਆ ਹੈ।


Follow SBS Punjabi

Download our apps

Watch on SBS

Punjabi News

Stream now