SKIP TO MAIN CONTENT

ਆਸਟ੍ਰੇਲੀਆ ਦੇ ਬੈਕਪੈਕਰ ਵੀਜ਼ੇ ਲਈ ਉਮਰ ਹੱਦ 50 ਸਾਲ ਤੱਕ ਵਧਾਉਣ ਲਈ ਦਬਾਅ

'ਵਰਕਿੰਗ ਹੋਲੀਡੇ ਮੇਕਰ ਪ੍ਰੋਗਰਾਮ' ਤਹਿਤ ਹਰ ਸਾਲ ਹਜ਼ਾਰਾਂ ਨੌਜਵਾਨ ਆਸਟ੍ਰੇਲੀਆ ਆਉਂਦੇ ਹਨ। ਮਾਹਿਰਾਂ ਵਲੋਂ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਇਸ ਵੀਜ਼ੇ ਤਹਿਤ ਉਮਰ ਸੀਮਾ ਨੂੰ 50 ਸਾਲ ਤੱਕ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।

Thousands of young people flock to Australia each year on the Working Holiday Maker program.
Thousands of young people flock to Australia each year on the Working Holiday Maker program. Source: SBS / News

1 min read

Published

By Ravdeep Singh, Isabelle Lane

Source: SBS


Skip to article content

'ਵਰਕਿੰਗ ਹੋਲੀਡੇ ਵੀਜ਼ਾ' ਜੋ ਅਕਸਰ 'ਬੈਕਪੈਕਰ ਵੀਜ਼ਾ' ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ,18 ਤੋਂ 30 ਸਾਲ ਦੀ ਉਮਰ ਦੇ ਚੋਣਵੇ ਦੇਸ਼ਾਂ ਦੇ ਨਾਗਰਿਕਾਂ ਲਈ ਉਪਲਬਧ ਹੈ।

ਕੈਨੇਡਾ, ਡੈਨਮਾਰਕ, ਆਇਰਲੈਂਡ, ਇਟਲੀ ਅਤੇ (ਜਲਦ ਹੀ) ਯੂ.ਕੇ. ਦੇ ਨਾਗਰਿਕਾਂ ਲਈ ਇਹ ਉਮਰ ਸੀਮਾ 35 ਸਾਲ ਦੀ ਹੈ।

ਪਰ ਜਿਵੇਂ ਕਿ ਸੈਰ-ਸਪਾਟਾ, 'ਹਾਸਪੀਟੈਲਿਟੀ' ਅਤੇ ਹੋਰ ਅਹਿਮ ਖੇਤਰਾਂ ਵਿੱਚ ਕਾਮਿਆਂ ਦੀ ਘਾਟ ਵਧਦੀ ਜਾ ਰਹੀ ਹੈ ਟੂਰਿਜ਼ਮ ਐਂਡ ਟ੍ਰਾਂਸਪੋਰਟ ਫੋਰਮ ਆਸਟ੍ਰੇਲੀਆ (ਟੀ ਟੀ ਐਫ ਏ) ਵਲੋਂ 'ਵਰਕਿੰਗ ਹੋਲੀਡੇ ਵੀਜ਼ਾ' ਦੇ ਵਿਸਤਾਰ ਦਾ ਸੁਝਾਅ ਦਿੱਤਾ ਜਾ ਰਿਹਾ ਹੈ।

ਟੀ ਟੀ ਐਫ ਏ ਦੇ ਮੁੱਖ ਕਾਰਜਕਾਰੀ ਅਧਿਕਾਰੀ, ਮਾਰਗੀ ਔਸਮੰਡ ਦਾ ਕਹਿਣਾ ਹੈ ਕਿ ਵਰਕਿੰਗ ਹੋਲੀਡੇ ਵੀਜ਼ਾ' ਤਹਿਤ ਉਮਰ ਸੀਮਾ ਨੂੰ 50 ਤੱਕ ਵਧਾਉਣ ਨਾਲ਼ ਸੈਰ-ਸਪਾਟੇ ਵਰਗੇ ਖੇਤਰਾਂ ਵਿੱਚ ਸਕਿਲਡ ਕਾਮਿਆਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਮਿਸ ਔਸਮੰਡ ਨੇ ਕਿਹਾ ਕਿ ਉਮਰ ਸੀਮਾ ਨੂੰ ਵਧਾਉਣ ਨਾਲ "ਸੀਨੀਅਰ ਅਹੁਦਿਆਂ ਨੂੰ ਭਰਨ ਲਈ ਹੋਰ ਬਿਹਤਰ ਵਿਕਲਪ ਮਿਲ ਸਕਦਾ ਹੈ।"

16 ਦਸੰਬਰ 2022 ਤੱਕ 'ਵਰਕਿੰਗ ਹੋਲੀਡੇ ਵੀਜ਼ੇ' ਉੱਤੇ ਲਗਭਗ 129,300 ਲੋਕ ਆਸਟ੍ਰੇਲੀਆ ਪਹੁੰਚ ਚੁੱਕੇ ਸਨ।


Follow SBS Punjabi

Download our apps

Watch on SBS

Punjabi News

Stream now