ਆਸਟ੍ਰੇਲੀਆ ਵਿੱਚ ਤਕਰੀਬਨ ਹਰ ਵਸਤੂ ਦੀ ਕੀਮਤ ਅਸਮਾਨ ਨੂੰ ਛੂ ਰਹੀ ਹੈ। ਇਸ ਕਮਰ ਤੋੜ ਮਹਿੰਗਾਈ ਦੇ ਚੱਲਦਿਆਂ ਕਿਰਾਏਦਾਰਾਂ ਨੂੰ ਵੀ ਆਪਣੇ ਸਿਰ ਤੇ ਛੱਤ ਰੱਖਣ ਲਈ ਆਪਣੀ ਆਮਦਨ ਦਾ ਲਗਭਗ ਇੱਕ ਤਿਹਾਈ ਹਿੱਸਾ ਘਰ ਦੇ ਕਿਰਾਏ ਉੱਤੇ ਖਰਚ ਕਰਨਾ ਪੈ ਰਿਹਾ ਹੈ।
ਏ ਐਨ ਜ਼ੈਡ ਬੈਂਕ ਅਤੇ ਪ੍ਰਾਪਰਟੀ ਡਾਟਾ ਕੰਪਨੀ ਕੌਰਲੋਜਿਕ ਵਲੋਂ ਕੀਤੇ ਗਏ ਇੱਕ ਨਵੇਂ ਵਿਸ਼ਲੇਸ਼ਣ ਅਨੁਸਾਰ 2014 ਤੋਂ ਬਾਅਦ ਘਰਾਂ ਦੇ ਕਿਰਾਏ ਦੇ ਭੁਗਤਾਨ ਕਰਨ ਵਿੱਚ ਖਰਚ ਕੀਤੇ ਜਾਣ ਵਾਲੀ ਆਮਦਨੀ ਦੇ ਹਿੱਸੇ ਦਾ ਇਹ ਸੱਭ ਤੋਂ ਉਚਾ ਪੱਧਰ ਹੈ।
ਰਿਪੋਰਟ ਵਿੱਚ ਪਾਇਆ ਗਿਆ ਕਿ ਮੱਧ ਆਮਦਨ ਵਾਲੇ ਪਰਿਵਾਰਾਂ ਨੂੰ ਘਰ ਦੀ ਨਵੀਂ ਲੀਜ਼ ਲਈ ਆਪਣੀ ਆਮਦਨ ਦਾ 30.8 ਪ੍ਰਤੀਸ਼ਤ ਹਿੱਸਾ ਅਤੇ ਘੱਟ ਆਮਦਨ ਪਰਿਵਾਰਾਂ ਨੂੰ ਤਕਰੀਬਨ 51.6 ਪ੍ਰਤੀਸ਼ਤ ਹਿੱਸਾ ਕਿਰਾਇਆ ਦੇਣ ਲਈ ਖਰਚ ਕਰਨਾ ਪੈ ਰਿਹਾ ਹੈ।
ਕੋਰਲੋਜਿਕ ਆਸਟ੍ਰੇਲੀਆ ਵਿਚ ਨਵੀਂ ਖੋਜ ਵਿਭਾਗ ਦੀ ਮੁਖੀ ਐਲੀਜ਼ਾ ਓਵੇਨ ਨੇ ਕਿਹਾ ਕਿ ਕਿਰਾਏ ਵਿਚ ਵਾਧਾ ਕੁਝ "ਅਸਾਧਾਰਨ ਤਬਦੀਲੀਆਂ" ਕਾਰਨ ਹੋਇਆ ਹੈ ਜਿਸ ਵਿੱਚ ਪਰਵਾਸ ਵਿਚ ਭਾਰੀ ਵਾਧਾ ਇੱਕ ਪ੍ਰਮੁੱਖ ਕਾਰਨ ਹੈ।

