SKIP TO MAIN CONTENT

ਆਸਟ੍ਰੇਲੀਆ ਵਿਚ ਔਨਲਾਈਨ ਫਰੌਡ ਦੀਆਂ ਸ਼ਿਕਾਇਤਾਂ ਵਿਚ ਵਿਰਾਟ ਵਾਧਾ

ਆਸਟ੍ਰੇਲੀਅਨ ਵਿੱਤੀ ਸ਼ਿਕਾਇਤ ਅਥਾਰਟੀ ਨੇ ਪਿਛਲੇ ਸਾਲ ਧੋਖਾਧੜ੍ਹੀ ਦੇ 6,000 ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਹੈ। ਉਨ੍ਹਾਂ ਅਨੁਸਾਰ ਪਿਛਲੇ ਵਿੱਤੀ ਸਾਲ ਵਿੱਚ ਘੁਟਾਲੇ ਨਾਲ ਸਬੰਧਤ ਸ਼ਿਕਾਇਤਾਂ ਵਿੱਚ 46 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜਿਸ ਵਿਚ ਬਹੁਗਿਣਤੀ ਸ਼ਿਕਾਇਤਾਂ 'ਕੁਆਨਟਾਸ ਫ੍ਰੀਕੁਅਨਟ ਫ਼ਲਾਇਰ', 'ਟੈਲਸਟਰਾ' ਅਤੇ 'ਕੋਲਸ ਲੌਏਲਟੀ' ਪ੍ਰੋਗਰਮਾਂ ਨਾਲ ਸਬੰਧ ਰੱਖਦੀਆਂ ਹਨ।

A graphic depicting a man in a black hood with many green numbers superimposed on top.
Scam complaints are rising sharply in Australia, the Australian Financial Complaints Authority says. Source: AAP / Dave Hunt

1 min read

Published

By Ravdeep Singh, Madeleine Wedesweiler

Source: SBS


Skip to article content

ਅਥਾਰਟੀ ਦੇ ਮੁੱਖ ਲੋਕਪਾਲ ਡੇਵਿਡ ਲਾਕ ਨੇ ਕਿਹਾ ਕਿ ਘੁਟਾਲੇ ਦੀਆਂ ਕੁੱਲ ਸ਼ਿਕਾਇਤਾਂ ਵਿੱਚ ਖਪਤਕਾਰਾਂ ਸੰਬੰਧੀ ਵਿੱਤੀ ਸ਼ਿਕਾਇਤਾਂ ਦਾ ਵੱਡਾ ਯੋਗਦਾਨ ਹੈ, ਜਿਸ ਵਿੱਚ ਪਿਛਲੇ 12 ਮਹੀਨਿਆਂ ਵਿੱਚ 34 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

'ਸਕੈਮਵਾਚ' ਅਨੁਸਾਰ ਰਿਪੋਰਟਾਂ ਦੀ ਵੱਡੀ ਬਹੁਗਿਣਤੀ ਕੁਆਨਟਾਸ ਫ੍ਰੀਕੁਅਨਟ ਫ਼ਲਾਇਰ, ਟੈਲਸਟਰਾ ਅਤੇ ਕੋਲਸ ਲੌਏਲਟੀ ਪ੍ਰੋਗਰਾਮਾਂ ਨਾਲ ਸਬੰਧਤ ਹੈ।

ਇਨ੍ਹਾਂ ਵਰਗੀਆਂ ਹੋਰ ਵੱਡੀਆਂ ਅਤੇ ਜਾਣੀਆਂ-ਪਛਾਣੀਆਂ ਕੰਪਨੀਆਂ ਦੇ ਟੈਕਸਟ ਸੁਨੇਹਿਆਂ ਜਾਂ ਈਮੇਲਾਂ, ਜਿਸ ਵਿਚ ਇਹ ਲਿੱਖਿਆ ਹੋਇਆ ਹੈ ਕਿ ਤੁਹਾਡੇ ਲਾਇਲਟੀ ਪੁਆਇੰਟਸ ਦੀ ਮਿਆਦ ਖਤਮ ਹੋ ਰਹੀ ਹੈ, ਇਹੋ ਜਿਹੇ ਸੁਨੇਹਿਆਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ।

ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਅਨੁਸਾਰ ਇਹਨਾਂ ਟੈਕਸਟ ਜਾਂ ਈਮੇਲਾਂ ਵਿੱਚ ਇੱਕ ਫਰਜ਼ੀ ਵੈੱਬਸਾਈਟ ਦੇ ਲਿੰਕ ਸ਼ਾਮਲ ਹੁੰਦੇ ਹਨ ਜੋ ਲੋਕਾਂ ਨੂੰ ਲੌਗ ਇਨ ਕਰਕੇ ਆਪਣੇ ਕ੍ਰੈਡਿਟ ਕਾਰਡ ਦੇ ਵੇਰਵੇ ਪ੍ਰਦਾਨ ਕਰਨ ਲਈ ਉਕਸਾਉਂਦੀਆਂ ਹਨ ਜਿਸ ਨਾਲ਼ ਔਨਲਾਈਨ ਧੋਖੇ ਨੂੰ ਉਤਸ਼ਾਹ ਮਿਲਦਾ ਹੈ।


Follow SBS Punjabi

Download our apps

Watch on SBS

Punjabi News

Stream now