SKIP TO MAIN CONTENT

ਮਾਹਿਰਾਂ ਅਨੁਸਾਰ 'ਵੋਇਸ ਰੈਫਰੈਂਡਮ' ਪੈਂਫਲੈਟ ਵਿੱਚ ਛਪੀ ਜਾਣਕਾਰੀ ਬਾਰੇ ਸਤਰਕ ਰਹਿਣ ਦੀ ਲੋੜ

ਆਸਟ੍ਰੇਲੀਆ ਵਿੱਚ ਮੂਲਵਾਸੀ 'ਵੋਇਸ ਟੂ ਪਾਰਲੀਮੈਂਟ' ਵੋਟ ਤੋਂ ਦੋ ਹਫ਼ਤੇ ਪਹਿਲਾਂ ਹਰ ਇੱਕ ਪਰਿਵਾਰ ਨੂੰ ਇੱਕ ਅਧਿਕਾਰਤ ਰੈਫਰੈਂਡਮ ਪੈਂਫਲੈਟ ਭੇਜਿਆ ਜਾਵੇਗਾ ਜਿਸ ਵਿੱਚ ਇਸ ਦੇ ਪੱਖ ਅਤੇ ਵਿਰੋਧ ਵਿਚ ਦਲੀਲ ਪੇਸ਼ ਕੀਤੀ ਜਾਵੇਗੀ। ਪਰ ਮਾਹਿਰਾਂ ਵਲੋਂ ਇਹ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਇਸ ਦਸਤਾਵੇਜ਼ ਵਿੱਚ ਵਿਚ ਪੇਸ਼ ਕੀਤੀਆਂ ਗਇਆਂ ਦਲੀਲਾਂ ਝੂਠੀਆਂ ਹੋ ਸਕਦੀਆਂ ਹਨ।

Campaign material from the 1999 Referendum. Australians in 2023 will be asked to vote on an Aboriginal and Torres Strait Islander Voice.
Campaign material from the 1999 Referendum. Australians in 2023 will be asked to vote on an Aboriginal and Torres Strait Islander Voice. Credit: National Library of Australia

1 min read

Published

Updated

By Ravdeep Singh, Ben Terry

Source: SBS


Skip to article content

'ਵੋਇਸ ਟੂ ਪਾਰਲੀਮੈਂਟ' ਵੋਟ ਸਬੰਧੀ ਅਧਿਕਾਰਤ ਰੈਫਰੈਂਡਮ ਦਸਤਾਵੇਜ਼ ਇਸ ਸਾਲ ਲੋਕਾਂ ਨੂੰ ਭੇਜਿਆ ਜਾਵੇਗਾ। ਇਸ ਪਰਚੇ ਵਿਚ ਛਪੀ ਜਾਣਕਾਰੀ ਨੂੰ ਸਰਲਤਾ ਨਾਲ ਸਮਝਣ ਲਈ ਇਸ ਦਾ 50 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇਗਾ।

ਆਸਟ੍ਰੇਲੀਆ ਦੇ ਇੱਕ ਪ੍ਰਮੁੱਖ ਸੰਵਿਧਾਨਕ ਕਾਨੂੰਨੀ ਮਾਹਰ ਨੇ ਕਿਹਾ ਹੈ ਕਿ ਭਾਵੇਂ ਲੋਕਾਂ ਨੂੰ ਇਸ ਰੈਫਰੈਂਡਮ ਬਾਰੇ ਬਿਹਤਰ ਜਾਣਕਾਰੀ ਪ੍ਰਦਾਨ ਕਰਨ ਲਈ ਇਹ ਪੈਂਫਲੈਟ ਤਿਆਰ ਕੀਤਾ ਗਿਆ ਹੈ ਪਰ ਵਿੱਚ ਪੇਸ਼ ਕੀਤੇ ਗਏ ਦਾਵੇ ਝੂਠੇ ਅਤੇ ਖੋਟੇ ਹੋ ਸਕਦੇ ਹਨ।

ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨਰ, ਟੌਮ ਰੋਜਰਸ ਨੇ ਕਿਹਾ ਕਿ ਭਾਵੇਂ ਇਹ ਪੈਂਫਲੈਟ ਉਨ੍ਹਾਂ ਦੇ ਮਹਿਕਮੇ ਵਲੋਂ ਭੇਜੇ ਜਾਣਗੇ ਪਰ ਇਸ ਵਿੱਚ ਛਪੀ ਜਾਣਕਾਰੀ 'ਚ ਕਿਸੇ ਕਿਸਮ ਦੀ ਤਬਦੀਲੀ ਕਰਨੀ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।

ਪ੍ਰੋਫੈਸਰ ਵਿਲੀਅਮਜ਼ ਦੇ ਅਨੁਸਾਰ ਆਸਟ੍ਰੇਲੀਅਨ ਲੋਕਾਂ ਨੂੰ ਇਸ ਪੈਂਫਲੇਟ ਦੀ ਪੜਚੋਲ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਅਤੀਤ ਵਿੱਚ ਰੈਫਰੈਂਡਮ ਤੋਂ ਪਹਿਲਾਂ ਭੇਜੇ ਪੈਂਫਲੈਟ ਵਿਚ ਅਕਸਰ ਝੂਠੀ ਅਤੇ ਗਲਤ ਜਾਣਕਾਰੀ ਸ਼ਾਮਲ ਕੀਤੀ ਜਾਂਦੀ ਰਹੀ ਹੈ।

ਉਨ੍ਹਾਂ ਕਿਹਾ ਕਿ "ਪੈਂਫਲੇਟ ਵਿਚ ਸਹੀ ਜਾਣਕਾਰੀ ਦੇਣਾ ਕਾਨੂੰਨੀ ਜ਼ਰੂਰੀ ਨਹੀਂ ਹੈ "


Follow SBS Punjabi

Download our apps

Watch on SBS

Punjabi News

Stream now