SKIP TO MAIN CONTENT

2021 ਵਿੱਚ ਆਸਟ੍ਰੇਲੀਆ 'ਚ ਨਵੇਂ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਵਿੱਚ ਭਾਰਤੀ ਮੂਲ ਦੀਆਂ ਮਾਵਾਂ ਦਾ ਦੂਜਾ ਸਥਾਨ

ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 2021 ਵਿੱਚ ਪੈਦਾ ਹੋਏ ਬੱਚਿਆਂ ਦੀ ਗਿਣਤੀ ਵਿੱਚ 6.7 ਫੀਸਦੀ ਦਾ ਵਾਧਾ ਹੋਇਆ। ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਆਸਟ੍ਰੇਲੀਆ ਦੀਆਂ ਜੰਮਪਲ ਮਾਵਾਂ ਤੋਂ ਬਾਅਦ ਦੂਜਾ ਸਥਾਨ ਭਾਰਤੀ ਮੂਲ ਦੀਆਂ ਮਾਵਾਂ ਦਾ ਰਿਹਾ।

Father's hands on swaddled baby in hospital crib.
Australia has recorded the biggest increase in births since 2007 when the government's financial incentive known as the 'baby bonus' is said to have boosted births. Source: Getty / Jodie Griggs

1 min read

Published

By Ravdeep Singh, Aleisha Orr

Source: SBS


Skip to article content

ਇਸ ਰਿਪੋਰਟ ਮੁਤਾਬਕ ਆਸਟ੍ਰੇਲੀਆ ਵਿਚ 2020 ਦੇ ਮੁਕਾਬਲੇ 2021 ਵਿੱਚ 20,000 ਜ਼ਿਆਦਾ ਬੱਚਿਆਂ ਦਾ ਜਨਮ ਹੋਇਆ।

ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਰਿਪੋਰਟ ਅਨੁਸਾਰ 2021 ਵਿੱਚ ਆਸਟ੍ਰੇਲੀਆ ਵਿੱਚ 315,700 ਤੋਂ ਵੱਧ ਬੱਚਿਆਂ ਦਾ ਜਨਮ ਹੋਇਆ, ਜੋ ਕਿ ਇਸ ਤੋਂ ਪਿਛਲੇ ਸਾਲ ਨਾਲੋਂ ਲਗਭਗ 20,000 ਵੱਧ ਹੈ।

ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਚਾਰ ਵਿੱਚੋਂ ਇੱਕ ਆਸਟ੍ਰੇਲੀਅਨ ਔਰਤ ਨੇ 35 ਸਾਲ ਜਾਂ ਇਸ ਤੋਂ ਵੱਧ ਉਮਰ ਵਿਚ ਬੱਚੇ ਨੂੰ ਜਨਮ ਦਿੱਤਾ। ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮਾਂ ਬਣਨ ਦੀ ਔਸਤ ਉਮਰ ਲਗਭਗ 30 ਸਾਲ ਰਹੀ।

2021 ਵਿੱਚ ਜਨਮ ਦੇਣ ਵਾਲੀਆਂ ਮਾਵਾਂ ਵਿੱਚੋਂ 65 ਫੀਸਦੀ ਤੋਂ ਵੱਧ ਆਸਟ੍ਰੇਲੀਅਨ ਜਨਮੀਆਂ ਮਾਵਾਂ ਸਨ, ਇਸ ਤੋਂ ਬਾਅਦ 5.4 ਫ਼ੀਸਦੀ ਮਾਵਾਂ ਭਾਰਤੀ ਮੂਲ ਦੀਆਂ ਸਨ।


Follow SBS Punjabi

Download our apps

Watch on SBS

Punjabi News

Stream now