ਵਿਕਟੋਰੀਆ ਵਿੱਚ ਮਲਟੀਕਲਚਰਲ ਸੈਂਟਰ ਫਾਰ ਵੂਮੈਨਜ਼ ਹੈਲਥ ਅਦਾਰੇ ਨਾਲ ਬਤੌਰ ਹੈਲਥ ਐਜੂਕੇਟਰ ਕੰਮ ਕਰਨ ਵਾਲੀ ਗਗਨ ਕੌਰ ਚੀਮਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਇਸ ਪਰੋਜੈਕਟ ਦਾ ਉਦੇਸ਼ ਰੋਕਥਾਮ ਵਾਲੇ ਉਪਰਾਲੇ, ਛੇਤੀ ਦਖਲਅੰਦਾਜ਼ੀ ਅਤੇ ਜਨਮ ਤੋਂ ਪਹਿਲਾਂ ਕੀਤੀ ਜਾਣ ਵਾਲੀ ਸਿਹਤ ਸੰਭਾਲ ਬਾਰੇ ਔਰਤਾਂ ਨੂੰ ਜਾਗਰੂਕ ਕਰਨਾ ਹੈ”
“ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਸਟਿੱਲਬਰਥ ਵਰਗੇ ਨਾਜ਼ੁਕ ਮਸਲੇ ਉੱਤੇ ਖੁੱਲ ਕੇ ਗਲਬਾਤ ਕਰਨ ਅਤੇ ਉਹਨਾਂ ਦੇ ਸੈਂਟਰ ਤੋਂ ਲੋੜੀਂਦੀ ਮੱਦਦ ਲੈਣ ਲਈ ਵੀ ਅੱਗੇ ਆਉਣ”।
ਡਾਕਟਰੀ ਸ਼ਬਦਾਂ ਵਿੱਚ, ਸਟਿੱਲਬਰਥ ਨੂੰ ਗਰਭ ਅਵਸਥਾ ਦੇ 20 ਹਫਤਿਆਂ ਤੋਂ ਲੈ ਕਿ ਜਨਮ ਦੀ ਨੀਯਤ ਮਿਤੀ ਤੱਕ ਕਿਸੇ ਵੀ ਸਮੇਂ, ਜਨਮ ਦੇ ਸੰਕੇਤਾਂ ਤੋਂ ਬਿਨਾਂ ਬੱਚੇ ਦੇ ਜਨਮ ਹੋਣ ਨੂੰ ਕਿਹਾ ਜਾਂਦਾ ਹੈ।

A health educator working for migrant women on generating awareness about Stillbirth. Source: Gagan Kaur Cheema
“ਇਹ ਖਾਸ ਪਰੋਜੈਕਟ ਦੋਭਾਸ਼ੀ ਸਿਹਤ ਮਾਹਰਾਂ ਦੀ ਮੱਦਦ ਦੇ ਨਾਲ ਪ੍ਰਵਾਸੀ ਅਤੇ ਸ਼ਰਣਾਰਥੀ ਔਰਤਾਂ ਦੀ ਗਰਭ ਅਵਸਥਾ ਦੌਰਾਨ ਕੀਤੀ ਜਾਣ ਵਾਲੀ ਸਿਹਤ ਸੰਭਾਲ ਨੂੰ ਪ੍ਰਮੁੱਖ ਰੱਖ ਕੇ ਬਣਾਇਆ ਗਿਆ ਹੈ”।
ਮਿਸ ਚੀਮਾ ਅਨੁਸਾਰ, “ਇਸ ਪਹਿਲਕਦਮੀ ਤਹਿਤ, ਅਸੀਂ ਹੁਣ ਤੱਕ 42 ਸੈਸ਼ਨ ਲਗਾ ਚੁੱਕੇ ਹਾਂ ਜਿਹਨਾਂ ਵਿੱਚ 300 ਔਰਤਾਂ ਤੱਕ ਪਹੁੰਚ ਬਣਾਈ ਗਈ ਹੈ ਜੋ ਕਿ ਵੀਅਤਨਾਮ, ਮਿਆਂਮਾਰ, ਭਾਰਤ, ਪਾਕਿਸਤਾਨ, ਇਰਾਕ, ਸੀਰੀਆ, ਅਫਗਾਨ, ਨਿਪਾਲ, ਈਰਾਨ, ਚੀਨ ਅਤੇ ਫਿਲੀਪੀਨਜ਼ ਆਦਿ ਵਾਲੇ ਪਿਛੋਕੜ ਤੋਂ ਸਨ”।

Maternal Health Education for Migrant and Refugee Women is a special project to increase awareness among migrant women on the delicate issue of Stillbirth. Source: Gagan Kaur Cheema
ਸਟਿੱਲਬਰਥ ਦੇ ਕਾਰਨਾਂ, ਰੋਕਥਾਮ ਵਾਲੇ ਉਪਾਵਾਂ ਅਤੇ ਇਹ ਕਿੰਨੀ ਵਾਰ ਹੋ ਸਕਦਾ ਆਦਿ ਬਾਰੇ ਜਾਨਣ ਲਈ, ਗਗਨ ਕੌਰ ਚੀਮਾ ਨਾਲ ਕੀਤੀ ਹੋਈ ਇਸ ਗਲਬਾਤ ਨੂੰ ਸੁਣੋ, ਅਤੇ ਦੂਜਿਆਂ ਦੇ ਨਾਲ ਵੀ ਸਾਂਝਿਆਂ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।