SKIP TO MAIN CONTENT

ਲਿੰਗ ਦੇ ਅਧਾਰ ਉੱਤੇ ਤਨਖਾਹਾਂ ਦੇ ਵਿਤਕਰੇ ਵਿਚਲਾ ਅੰਤਰ ਹੋਇਆ ਘੱਟ

ਆਸਟ੍ਰੇਲੀਆ ਵਿੱਚ ਲਿੰਗ ਦੇ ਅਧਾਰ ਤੇ ਤਨਖ਼ਾਹਾਂ ਦੇ ਅੰਤਰ ਵਿੱਚ ਲਗਭਗ ਇੱਕ ਦਹਾਕੇ ਬਾਅਦ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਅਜੇ ਵੀ ਔਰਤਾਂ ਆਪਣੇ ਪੁਰਸ਼ ਸਾਥੀਆਂ ਨਾਲੋਂ ਘੱਟ ਆਮਦਨ ਕਮਾਂ ਰਹੀਆਂ ਹਨ।

Male and female figurines atop a stack of coins.
The Workplace Gender Equality Agency reports Australian women earn 78 cents for every dollar men earn, with an annual pay gap of $26,393. Source: AAP / Joe Giddens

1 min read

Published

By Ravdeep Singh

Source: SBS


Skip to article content

ਆਪਣੇ ਸਲਾਨਾ ਅਪਡੇਟ ਵਿੱਚ ਵਰਕਪਲੇਸ ਲਿੰਗ ਸਮਾਨਤਾ ਏਜੰਸੀ ਨੇ ਕਿਹਾ ਹੈ ਕਿ 2022 ਦੇ ਮੁਕਾਬਲੇ ਇਸ ਸਾਲ ਲਿੰਗ ਅਧਾਰਿਤ ਤਨਖਾਹਾਂ ਵਿੱਚ ਔਸਤਨ ਫ਼ਰਕ 22.8 ਪ੍ਰਤੀਸ਼ਤ ਤੋਂ ਘਟ ਕੇ 21.7 ਪ੍ਰਤੀਸ਼ਤ ਰਹਿ ਗਿਆ ਹੈ।

ਇਸਦਾ ਮਤਲਬ ਇਹ ਹੈ ਕੇ ਆਸਟ੍ਰੇਲੀਆ ਵਿੱਚ ਔਰਤ ਮਰਦਾਂ ਦੇ ਹਰ ਡਾਲਰ ਕਮਾਉਣ ਦੇ ਮੁਕਾਬਲੇ 78 ਸੈਂਟ ਕਮਾ ਰਹੀ ਹੈ। ਇਹ ਫ਼ਰਕ ਭਾਵੇਂ ਪਹਿਲਾਂ ਨਾਲੋਂ ਘਟਿਆ ਹੈ ਪਰ ਮਰਦਾਂ ਅਤੇ ਔਰਤਾਂ ਵਿੱਚ ਹਾਲੇ ਵੀ ਸਾਲਾਨਾ ਤਨਖ਼ਾਹ ਦੇ ਅੰਦਰ 26,393 ਡਾਲਰ ਦਾ ਫ਼ਰਕ ਹੈ।

ਹਰ ਉਦਯੋਗ ਵਿੱਚ ਅਤੇ ਚਾਰ ਵਿੱਚੋਂ ਲਗਭਗ ਤਿੰਨ ਰੁਜ਼ਗਾਰਦਾਤਾਵਾਂ ਵਿੱਚ ਪੁਰਸ਼ਾਂ ਅਤੇ ਔਰਤਾਂ 'ਚ ਅਜੇ ਵੀ 5 ਪ੍ਰਤੀਸ਼ਤ ਤੋਂ ਵੱਧ ਦਾ ਅੰਤਰ ਹੈ।

ਵਰਕਪਲੇਸ ਲਿੰਗ ਸਮਾਨਤਾ ਏਜੰਸੀ ਦੀ ਮੁੱਖ ਕਾਰਜਕਾਰੀ ਅਫ਼ਸਰ, ਮੈਰੀ ਵੂਲਡਰਿਜ ਨੇ ਆਖਿਆ ਕਿ ਕੰਮ ਵਾਲੀ ਥਾਂ ਵਿਚ ਸਮਾਨਤਾ ਦੇ ਮੁੱਦੇ ਤੇ ਹੋਈ ਚਰਚਾ ਅਤੇ ਬਹਿਸ ਨਾਲ਼ ਵਧੀ ਜਾਗਰੂਕਤਾ ਨੇ ਇਸ ਪਾੜੇ ਨੂੰ ਘਟਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।


Follow SBS Punjabi

Download our apps

Watch on SBS

Punjabi News

Stream now