ਮਈ ਵਿੱਚ ਹੋਈਆਂ ਫੈਡਰਲ ਚੋਣਾਂ ਤੋਂ ਪਹਿਲਾਂ ਲਗਭਗ 1 ਮਿਲੀਅਨ ਅਰਜ਼ੀਆਂ ਦਾ ਬੈਕਲੋਗ ਸੀ ਜੋ ਮੌਜੂਦਾ ਅੰਕੜਿਆਂ ਅਨੁਸਾਰ 880,000 ਅਰਜ਼ੀਆਂ 'ਤੇ ਹੈ।
ਇਮੀਗ੍ਰੇਸ਼ਨ ਮੰਤਰੀ ਸ਼੍ਰੀ ਜਾਈਲਸ ਨੇ ਕਿਹਾ ਕਿ 1 ਜੂਨ ਤੋਂ ਹੁਣ ਤਕ ਵਿਭਾਗ ਨੇ 2 ਮਿਲੀਅਨ ਤੋਂ ਵੱਧ ਅਸਥਾਈ ਅਤੇ ਸਥਾਈ ਹੁਨਰਮੰਦ ਵੀਜ਼ਾ ਅਰਜ਼ੀਆਂ 'ਤੇ ਕਾਰਵਾਈ ਕੀਤੀ ਹੈ ਜਿਸ ਵਿੱਚ ਵਿਜ਼ਟਰ, ਵਿਦਿਆਰਥੀਆਂ ਅਤੇ ਅਸਥਾਈ ਹੁਨਰਮੰਦ ਕਾਮਿਆਂ ਲਈ 1.35 ਮਿਲੀਅਨ ਵੀਜ਼ੇ ਸ਼ਾਮਲ ਹਨ।
ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਰਿਪੋਰਟ ਅਨੁਸਾਰ 1 ਜੂਨ ਤੋਂ ਹੁਣ ਤੱਕ ਲਗਭਗ 2.2 ਮਿਲੀਅਨ ਨਵੀਆਂ ਵੀਜ਼ਾ ਅਰਜ਼ੀਆਂ ਜਮਾ ਹੋਈਆਂ ਹਨ ਅਤੇ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 495,000 ਜ਼ਿਆਦਾ ਹੈ।
ਆਪਣੇ ਭਾਸ਼ਣ ਵਿੱਚ ਸ਼੍ਰੀ ਜਾਈਲਸ ਨੇ ਇਹ ਵੀ ਕਿਹਾ ਕਿ ਹੁਨਰਮੰਦ ਵਰਕਰ ਵੀਜ਼ਾ ਲਈ ਯੋਗਤਾ ਪੂਰੀ ਕਰਨ ਲਈ ਮਿਲ ਰਹੀ ਘੱਟੋ-ਘੱਟ ਤਨਖਾਹ ਵਿੱਚ ਵੀ ਸਰਕਾਰ ਜਲਦੀ ਹੀ ਬਦਲਾ ਲਿਆਉਣ ਉਤੇ ਕੰਮ ਕਰ ਰਹੀ ਹੈ।
