SKIP TO MAIN CONTENT

ਜੌਬਸੀਕਰ ਉੱਤੇ ਨਿਰਭਰ ਬਹੁਗਿਣਤੀ ਵੱਲੋਂ ਇਸ ਵਿੱਚ ਵਾਧੇ ਦੀ ਅਪੀਲ

ਬਹੁਗਿਣਤੀ ਲੋਕ ਜੌਬਸੀਕਰ ਦੇ ਭੁਗਤਾਨ ਨੂੰ ਵਧਾਉਣ ਦੀ ਮੰਗ ਕਰ ਰਹੇ ਹਨ। ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ 58 ਪ੍ਰਤੀਸ਼ਤ ਲੋਕ ਜੌਬਸੀਕਰ 'ਤੇ ਗੁਜ਼ਾਰਾ ਕਰਨ ਵਿੱਚ ਅਸਮਰਥ ਹਨ।

The ACOSS research revealed 76 per cent believed the incomes of those earning the least were too low and needed to be increased
The ACOSS research revealed 76 per cent believed the incomes of those earning the least were too low and needed to be increased Source: AAP / Joel Carrett

2 min read

Published

By Ravdeep Singh

Source: SBS


Skip to article content

ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਜੌਬਸੀਕਰ ਦੀ ਮੌਜੂਦਾ ਦਰ 'ਤੇ ਗੁਜ਼ਾਰਾ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੇ ਇਸ ਭਲਾਈ ਭੁਗਤਾਨ ਨੂੰ ਵਧਾਉਣ ਲਈ ਸਰਕਾਰ ਨੂੰ ਅਪੀਲ ਕੀਤੀ ਹੈ।

ਆਸਟ੍ਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਿਸ ਅਤੇ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਵਲੋਂ ਕੀਤੀ ਗਈ ਇਕ ਖੋਜ ਵਿੱਚ ਪਾਇਆ ਗਿਆ ਕਿ 58 ਫ਼ੀਸਦੀ ਲੋਕ ਮੌਜੂਦਾ ਜੌਬਸੀਕਰ 'ਤੇ ਗੁਜ਼ਾਰਾ ਨਹੀਂ ਕਰ ਪਾ ਰਹੇ ਜਦਕਿ 23 ਫ਼ੀਸਦੀ ਨੇ ਕਿਹਾ ਕਿ ਉਹ ਬਹੁਤ ਮੁਸ਼ਕਲ ਨਾਲ਼ ਇਸ 'ਤੇ ਗੁਜ਼ਾਰਾ ਕਰ ਰਹੇ ਹਨ।

ਇਸ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ 62 ਪ੍ਰਤੀਸ਼ਤ ਲੋਕਾਂ ਦੀ ਇਹ ਸੋਚ ਹੈ ਕਿ ਮੌਜੂਦਾ ਸਰਕਾਰੀ ਨੀਤੀਆਂ ਹੀ ਮੁੱਖ ਤੌਰ ਉੱਤੇ ਇਨ੍ਹਾਂ ਲੋਕਾਂ ਲਈ ਗਰੀਬੀ ਵਰਗੇ ਹਲਾਤ ਪੈਦਾ ਕਰਨ ਲਈ ਜ਼ਿਮੇਵਾਰ ਹਨ।

ਬਿਨਾਂ ਬੱਚੇ ਵਾਲੇ ਸਿੰਗਲਜ਼ ਲਈ ਜੌਬਸੀਕਰ ਦੀ ਵੱਧ ਤੋਂ ਵੱਧ ਮੌਜੂਦਾ ਦਰ ਇਸ ਵੇਲ਼ੇ 53.51 ਡਾਲਰ ਪ੍ਰਤੀ ਦਿਨ ਹੈ ਜਦਕਿ 55 ਸਾਲ ਤੋਂ ਵੱਧ ਉਮਰ ਦੇ ਲੋਕਾਂ, ਜੋ ਨੌਂ ਮਹੀਨਿਆਂ ਤੋਂ ਆਮਦਨ ਸਹਾਇਤਾ ਭੁਗਤਾਨ ਲੈ ਰਹੇ ਹਨ, ਲਈ ਇਹ ਦਰ 57.32 ਡਾਲਰ ਹੈ।

ਇਸ ਖੋਜ ਨੇ ਇਹ ਵੀ ਖੁਲਾਸਾ ਕੀਤਾ ਕਿ 76 ਪ੍ਰਤੀਸ਼ਤ ਲੋਕਾਂ ਦਾ ਮੰਨਣਾ ਹੈ ਕਿ ਇਸ ਨੂੰ ਵਧਾਉਣ ਦੀ ਲੋੜ ਹੈ ਅਤੇ ਸਰਕਾਰ ਨੂੰ ਇਸ ਵਿੱਚ ਦਖ਼ਲ ਦੇਣਾ ਚਾਹੀਦਾ ਹੈ।


Follow SBS Punjabi

Download our apps

Watch on SBS

Punjabi News

Stream now