SKIP TO MAIN CONTENT

ਆਸਟ੍ਰੇਲੀਆ ਵਿੱਚ 1 ਜਨਵਰੀ 2024 ਤੋਂ ਆ ਰਹੇ ਬਦਲਾਵਾਂ ਬਾਰੇ ਅਹਿਮ ਜਾਣਕਾਰੀ

1 ਜਨਵਰੀ 2024 ਤੋਂ, ਆਰਥਿਕ ਮਾਮਲਿਆਂ ਤੋਂ ਲੈ ਕੇ ਮੈਡੀਕੇਅਰ, ਗੈਸ, ਵੇਪਿੰਗ ਅਤੇ ਇਲੈਕਟ੍ਰਿਕ ਵਾਹਨਾਂ ਵਿੱਚ ਕਈ ਅਹਿਮ ਤਬਦੀਲੀਆਂ ਆ ਰਹੀਆਂ ਹਨ। ਹੋਰ ਜਾਣੋ........

A graphic with a calendar, electric car, Centrelink logo, Medicare logo, vape.
Changes to welfare, superannuation, electric vehicles and more come into effect on 1 January. Source: SBS

1 min read

Published

By Ravdeep Singh, David Aidone

Source: SBS


Skip to article content

1 ਜਨਵਰੀ ਤੋਂ ਵਿਕਟੋਰੀਆ ਵਿੱਚ ਨਵੇਂ ਘਰਾਂ ਵਿੱਚ ਕੁਕਿੰਗ ਗੈਸ ਦੇ ਕਨੈਕਸ਼ਨ ਮਨਜ਼ੂਰ ਨਹੀਂ ਕੀਤੇ ਜਾਣਗੇ।

ਨਿਊ ਸਾਊਥ ਵੇਲਜ਼ ਦੇ ਨਿਵਾਸੀ ਹੁਣ ਇਲੈਕਟ੍ਰਿਕ ਵਾਹਨ ਉਤੇ ਲਗੀ ਸਟੈਂਪ ਡਿਊਟੀ ਦੇ ਰਿਫੰਡ ਅਤੇ ਹੋਰ ਛੋਟਾਂ ਦੇ ਯੋਗ ਨਹੀਂ ਹੋਣਗੇ। ਇਲੈਕਟ੍ਰਿਕ ਅਤੇ ਹਾਈਡ੍ਰੋਜਨ ਨਾਲ ਚੱਲਣ ਵਾਲੇ ਵਾਹਨਾਂ ਉਤੇ ਦੱਖਣੀ ਆਸਟ੍ਰੇਲੀਆ ਵਲੋਂ ਪ੍ਰਦਾਨ ਕੀਤੀ ਜਾ ਰਹੀ 3,000 ਡਾਲਰਾਂ ਦੀ ਸਬਸਿਡੀ ਵੀ ਇਸ ਸਾਲ ਖ਼ਤਮ ਕੀਤੀ ਜਾ ਰਹੀ ਹੈ।

ਵੇਪਿੰਗ ਨਾਲ਼ ਜੁੜੇ ਸੁਧਾਰਾਂ ਦੇ ਪਹਿਲੇ ਪੜਾਅ ਵਿੱਚ ਡਿਸਪੋਸੇਜਲ ਸਿੰਗਲ-ਯੂਜ਼ ਡਿਵਾਈਸਾਂ ਦੇ ਆਯਾਤ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਅਤੇ ਡਾਕਟਰਾਂ ਅਤੇ ਨਰਸਾਂ ਲਈ ਵੇਪ ਦੇ ਨੁਸਖੇ ਲਿਖਣ ਲਈ ਇੱਕ ਨਵੀਂ ਪ੍ਰਕਿਰਿਆ ਹੋਵੇਗੀ। ਇਸ ਨੂੰ ਵਿਸ਼ੇਸ਼ ਪਹੁੰਚ ਸਕੀਮ ਵਜੋਂ ਵੀ ਜਾਣਿਆ ਜਾਂਦਾ ਹੈ।

ਮੂਲ 'ਮੈਡੀਕੇਅਰ ਸੇਫਟੀ ਨੈੱਟ' ਅਤੇ 'ਐਕ੍ਸਟੈਂਡਿਡ ਮੈਡੀਕੇਅਰ ਸੇਫਟੀ ਨੈੱਟ' ਦੀ ਦਰ ਵਿੱਚ ਵੀ 5.2 ਪ੍ਰਤੀਸ਼ਤ ਦਾ ਵਾਧਾ ਕੀਤਾ ਜਾਵੇਗਾ।


Follow SBS Punjabi

Download our apps

Watch on SBS

Punjabi News

Stream now