SKIP TO MAIN CONTENT

ਦੁਨੀਆਂ ਦੀ ਆਬਾਦੀ 8 ਅਰਬ 'ਤੇ ਪਹੁੰਚੀ, ਭਾਰਤ ਦੀ ਅਬਾਦੀ ਅਗਲੇ ਸਾਲ ਹੋ ਜਾਵੇਗੀ ਚੀਨ ਤੋਂ ਵੀ ਵੱਧ

ਬੀਤੇ ਮੰਗਲਵਾਰ ਦੁਨੀਆਂ ਦੀ ਅਬਾਦੀ 8 ਅਰਬ ਪਹੁੰਚ ਗਈ ਹੈ ਅਤੇ ਸੰਯੁਕਤ ਰਾਸ਼ਟਰ ਅਨੁਸਾਰ ਅਗਲੇ ਸਾਲ ਭਾਰਤ ਦੀ ਅਬਾਦੀ ਚੀਨ ਨੂੰ ਪਾਰ ਕਰ ਜਾਵੇਗੀ ਜਿਸ ਨਾਲ ਉਹ ਦੁਨੀਆਂ ਦਾ ਸਭ ਤੋਂ ਵਧ ਅਬਾਦੀ ਵਾਲਾ ਮੁਲਕ ਬਣ ਜਾਵੇਗਾ।

The global population is expected to reach 8 billion on 15 November and it will keep rising, before eventually declining.
The global population is expected to reach 8 billion on 15 November and it will keep rising, before eventually declining. Source: SBS / .

1 min read

Published

Updated

By Ravdeep Singh

Source: SBS


Skip to article content

ਸੰਯੁਕਤ ਰਾਸ਼ਟਰ ਦੇ ਅਨੁਮਾਨ ਮੁਤਾਬਕ ਆਉਣ ਵਾਲੇ ਕਈ ਦਹਾਕਿਆਂ ਤਕ ਅਬਾਦੀ ਵਧਣ ਦਾ ਸਿਲਸਿਲਾ ਜਾਰੀ ਰਹੇਗਾ ਜਿਸ ਦੇ ਚਲਦਿਆਂ ਸਾਲ 2030 ਵਿੱਚ ਵਿਸ਼ਵ ਦੀ ਆਬਾਦੀ 8.5 ਬਿਲੀਅਨ, 2050 ਵਿੱਚ 9.7 ਬਿਲੀਅਨ, ਅਤੇ 2080 ਵਿੱਚ ਲਗਭਗ 10.4 ਬਿਲੀਅਨ ਤੱਕ ਪਹੁੰਚ ਸਕਦੀ ਹੈ।

ਸੰਯੁਕਤ ਰਾਸ਼ਟਰ ਮੁਤਾਬਕ 2050 ਤੱਕ ਦੁਨਿਆਂ ਦੀ ਆਬਾਦੀ ਵਧਣ ਦਾ ਪ੍ਰਮੁੱਖ ਕਾਰਣ ਅੱਠ ਦੇਸ਼ਾਂ ਵਿੱਚ ਨਿਰੰਤਰ ਵੱਧ ਰਹੀ ਅਬਾਦੀ ਹੈ। ਇਨ੍ਹਾਂ ਮੁਲਕਾਂ ਦੀ ਸੂਚੀ ਵਿੱਚ ਭਾਰਤ, ਕਾਂਗੋ ਲੋਕਤੰਤਰੀ ਗਣਰਾਜ, ਮਿਸਰ, ਇਥੋਪੀਆ, ਨਾਈਜੀਰੀਆ, ਪਾਕਿਸਤਾਨ, ਫਿਲੀਪੀਨਜ਼ ਅਤੇ ਤਨਜ਼ਾਨੀਆ ਸ਼ਾਮਲ ਹਨ।

ਬਦਲਦੇ ਰੁਝਾਨਾਂ ਤੋਂ ਇਹ ਵੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਸਾਲ 2023 ਵਿੱਚ ਭਾਰਤ ਦੀ ਅਬਾਦੀ ਚੀਨ ਨੂੰ ਪਾਰ ਕਰ ਜਾਵੇਗੀ ਅਤੇ ਅਮਰੀਕਾ ਅਤੇ ਨਾਈਜੀਰੀਆ ਦੀ ਅਬਾਦੀ 2050 ਤਕ 375 ਮਿਲੀਅਨ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਆਸਟ੍ਰੇਲੀਆ ਦੀ ਮੌਜੂਦਾ ਆਬਾਦੀ 26 ਮਿਲੀਅਨ ਹੈ।


Follow SBS Punjabi

Download our apps

Watch on SBS

Punjabi News

Stream now