SKIP TO MAIN CONTENT

ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਣ ਲਈ ਦੇਸ਼ ਭਰ ਵਿੱਚ 30,000 ਨਵੇਂ ਚਾਰਜਰ ਲਾਉਣ ਦੀ ਯੋਜਨਾ

ਆਸਟ੍ਰੇਲੀਆ ਵਿੱਚ ਵੱਧ ਰਹੀ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵੱਡੀ ਬਿਜਲੀ ਕੰਪਨੀ ਵੱਲੋਂ ਦੇਸ਼ ਭਰ ਵਿੱਚ ਇਨ੍ਹਾਂ ਵਾਹਨਾਂ ਨੂੰ ਚਾਰਜ ਕਰਨ ਲਈ ਵੱਡੇ ਪੱਧਰ ਤੇ 'ਚਾਰਜਿੰਗ ਸਟੇਸ਼ਨ' ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

Electricity distributor Ausgrid plans to install car chargers on power poles across Australia.
Electricity distributor Ausgrid plans to install car chargers on power poles across Australia. Source: AAP / John Walton/PA/Alamy

1 min read

Published

By Ravdeep Singh

Source: SBS


Skip to article content

ਆਸਟ੍ਰੇਲੀਆ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਮਾਲਕਾਂ ਦੀ ਸਹੂਲਤ ਲਈ ਦੇਸ਼ ਦੀ ਇੱਕ ਵੱਡੀ ਬਿਜਲੀ ਕੰਪਨੀ 'ਔਸਗ੍ਰਿਡ' ਵਲੋਂ ਇੱਕ ਯੋਜਨਾ ਦੇ ਤਹਿਤ 2029 ਤੱਕ 30,000 ਨਵੇਂ 'ਚਾਰਜਿੰਗ ਸਟੇਸ਼ਨ' ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

'ਔਸਗ੍ਰਿਡ' ਨੇ ਦੇਸ਼ ਭਰ ਦੇ ਸ਼ਹਿਰੀ ਅਤੇ ਉਪਨਗਰੀ ਸਥਾਨਾਂ ਦੇ ਨਾਲ-ਨਾਲ ਸੈਰ-ਸਪਾਟੇ ਵਾਲ਼ੇ ਸਥਾਨਾਂ ਅਤੇ ਖੇਤਰੀ ਕਸਬਿਆਂ ਵਿੱਚ ਹਜ਼ਾਰਾਂ 'ਚਾਰਜਿੰਗ ਸਟੇਸ਼ਨ' ਸਥਾਪਤ ਕਰਨ ਲਈ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਹੈ।

'ਔਸਗ੍ਰਿਡ' ਦਾ ਪਹਿਲਾ 'ਚਾਰਜਿੰਗ ਸਟੇਸ਼ਨ' ਨਿਊ ਸਾਊਥ ਵੇਲਜ਼ ਸਥਿਤ 'ਮੇਰਵੈਧਰ' ਦੇ ਡਿਕਸਨ ਪਾਰਕ ਬੀਚ ਵਿਖੇ ਲਗਾਇਆ ਜਾਵੇਗਾ।

ਈ ਵੀ ਐਕਸ ਕੰਪਨੀ ਦੇ ਮੁੱਖ ਕਾਰਜਕਾਰੀ ਅਫ਼ਸਰ ਐਂਡਰਿਊ ਫੋਰਸਟਰ ਨੇ ਕਿਹਾ ਕਿ ਇਨ੍ਹਾਂ ਚਾਰਜਰਾਂ ਰਾਹੀਂ 50 ਸੈਂਟ ਪ੍ਰਤੀ ਕਿਲੋਵਾਟ ਘੰਟੇ ਦੇ ਫਲੈਟ ਰੇਟ 'ਤੇ ਬਿਜਲੀ ਪ੍ਰਦਾਨ ਕੀਤੀ ਜਾਵੇਗੀ।


Follow SBS Punjabi

Download our apps

Watch on SBS

Punjabi News

Stream now