Watch FIFA World Cup 2026™

LIVE, FREE and EXCLUSIVE

ਆਸਟ੍ਰੇਲੀਆ ਵਿੱਚ ਵੈਕਸੀਨ ਪ੍ਰਤੀ ਝਿਜਕ ਘਟਾਉਣ ਲਈ ਨੀਤੀਆਂ ਵਿੱਚ ਬਦਲਾਅ ਜ਼ਰੂਰੀ: ਰਿਪੋਰਟ

ਕੋਵਿਡ-19, ਸ਼ਿੰਗਲਜ਼ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਵਿਰੁੱਧ ਟੀਕਾਕਰਨ ਕਰਵਾਉਣ ਵਾਲੇ ਆਸਟ੍ਰੇਲੀਅਨ ਲੋਕਾਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ। ਇੱਕ ਰਿਪੋਰਟ ਮੁਤਾਬਕ ਲੋਕਾਂ ਨੂੰ ਵੈਕਸੀਨ ਲਵਾਉਣ ਲਈ ਮੁੜ ਪ੍ਰੇਰਿਤ ਕਰਨ ਲਈ ਨੀਤੀਆਂ ਵਿੱਚ ਬਦਲਾਅ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ।

Vaccines slash the risk of hospitalisation and serious illness, often by more than half.

Vaccines slash the risk of hospitalisation and serious illness, often by more than half. Source: AAP / David Crosling

ਗ੍ਰੈਟਨ ਸੰਸਥਾ ਦੀ ਨਵੀਂ ਰਿਪੋਰਟ ਮੁਤਾਬਕ ਵਧੇਰੇ ਆਸਟ੍ਰੇਲੀਅਨ ਲੋਕਾਂ ਨੂੰ ਗੰਭੀਰ ਬੀਮਾਰੀਆਂ ਤੋਂ ਬਚਾਉਣ ਲਈ ਅਤੇ ਵੈਕਸੀਨ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰੀ ਨੀਤੀਆਂ 'ਤੇ ਮੁੜ ਵਿਚਾਰ ਕਰ ਇਨ੍ਹਾਂ ਵਿੱਚ ਬਦਲਾਅ ਲਿਆਉਣਾ ਜ਼ਰੂਰੀ ਹੈ ਤਾਂ ਕਿ ਹਸਪਤਾਲਾਂ ਉਤੇ ਦਬਾਅ ਨੂੰ ਘਟਾਇਆ ਜਾ ਸਕੇ।

ਪਿਛਲੇ ਛੇ ਮਹੀਨਿਆਂ ਵਿੱਚ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚੋਂ ਸਿਰਫ਼ ਇੱਕ ਚੌਥਾਈ (ਤਕਰੀਬਣ 27 ਪ੍ਰਤੀਸ਼ਤ) ਨੇ ਹੀ ਵੈਕਸੀਨ ਲਵਾਈ ਹੈ।

ਇਸ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਹੁਣ ਤੱਕ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਬਾਲਗਾਂ ਵਿੱਚ ਵੀ ਕੋਵਿਡ-19 ਟੀਕਾਕਰਨ ਦੀ ਦਰ ਸਿਰਫ 25 ਪ੍ਰਤੀਸ਼ਤ ਹੈ।

ਲੋਕਾਂ ਵਿੱਚ ਹੋਰ ਬੀਮਾਰੀਆਂ ਤੋਂ ਆਪਣਾ ਬਚਾਉ ਕਰਨ ਲਈ ਵੀ ਵੈਕਸੀਨ ਦੀ ਮਕਬੂਲੀਅਤ ਵਿੱਚ ਘਾਟ ਦਰਜ ਕੀਤੀ ਗਈ ਹੈ। 70 ਤੋਂ ਵੱਧ ਉਮਰ ਦੇ ਲੋਕਾਂ ਵਿੱਚੋਂ ਅਧਿਆਂ ਤੋਂ ਵੀ ਘੱਟ ਨੇ ਸ਼ਿੰਗਲਜ਼ ਦਾ ਟੀਕਾ ਲਵਾਇਆ ਹੈ ਅਤੇ ਪੰਜ ਵਿੱਚੋਂ ਇੱਕ ਨੇ 'ਨਿਊਮੋਕੋਕਲ' ਬਿਮਾਰੀ ਤੋਂ ਬਚਾਉ ਦਾ ਟੀਕਾ ਲਵਾਇਆ ਹੈ।

ਗਰੈਟਨ ਇੰਸਟੀਚਿਊਟ ਵਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਜੇਕਰ ਸੰਘੀ ਅਤੇ ਰਾਜ ਸਰਕਾਰਾਂ ਮਿਲ਼ਕੇ ਟੀਕਾਕਰਨ ਨੀਤੀਆਂ 'ਤੇ ਮੁੜ ਵਿਚਾਰ ਨਹੀਂ ਕਰਦੀਆਂ ਤਾਂ ਲੱਖਾਂ ਬਜ਼ੁਰਗ ਆਸਟ੍ਰੇਲੀਅਨ ਲੋਕਾਂ ਦੀ ਜਾਨ ਨੂੰ ਖਤਰਾ ਵੱਧ ਸਕਦਾ ਹੈ।


1 min read

Published

By Ravdeep Singh, Peter Breadon, Ingrid Burfurd

Source: SBS


Share this with family and friends


Follow SBS Punjabi

Download our apps

Watch on SBS

Punjabi News

Watch now