SKIP TO MAIN CONTENT

ਵਿਕਟੋਰੀਆ ਦੇ ਇਸ ਖੇਤਰੀ ਇਲਾਕੇ ਵਿੱਚ ਹੋਵੇਗੀ ਡਿਜੀਟਲ ਡ੍ਰਾਈਵਿੰਗ ਲਾਇਸੈਂਸ ਦੀ ਅਜ਼ਮਾਇਸ਼

ਵਿਕਟੋਰੀਆ ਦੇ ਖ਼ੇਤਰੀ ਇਲਾਕੇ ਬੈਲਾਰੈਟ ਵਿੱਚ ਸਰਕਾਰ ਜੁਲਾਈ ਤੋਂ ਛੇ ਮਹੀਨਿਆਂ ਲਈ ਡਿਜੀਟਲ ਡ੍ਰਾਈਵਿੰਗ ਲਾਇਸੈਂਸ ਦਾ ਟ੍ਰਾਇਲ ਸ਼ੁਰੂ ਕਰਨ ਜਾ ਰਹੀ ਹੈ।

Cars on a freeway.
Digital driver's licences will be rolled out across Victoria in 2024 Source: AAP / David Crosling

1 min read

Published

By Ravdeep Singh

Source: SBS


Skip to article content

ਵਿਕਟੋਰੀਅਨ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ 2024 ਤੱਕ ਸਾਰੇ ਡਰਾਈਵਰ ਆਪਣੇ ਸਮਾਰਟਫੋਨ 'ਤੇ ਆਪਣੇ ਲਾਇਸੈਂਸ ਦਾ ਡਿਜੀਟਲ ਸੰਸਕਰਣ ਲੈ ਸਕਣਗੇ।

ਡਿਜੀਟਲ ਡ੍ਰਾਈਵਿੰਗ ਲਾਇਸੈਂਸ, 'ਸਰਵਿਸ ਵਿਕਟੋਰੀਆ' ਦੀ ਐਪ ਰਾਹੀਂ ਉਪਲਬਧ ਕਰਵਾਇਆ ਜਾਵੇਗਾ।

ਸਰਕਾਰੀ ਸੇਵਾਵਾਂ ਮੰਤਰੀ, ਡੈਨੀ ਪੀਅਰਸਨ, ਨੇ ਕਿਹਾ ਇਹ ਡਿਜੀਟਲ ਲਾਇਸੈਂਸ ਉਪਭੋਗਤਾਵਾਂ ਨੂੰ ਗੋਪਨੀਯਤਾ ਦੇ ਵਧੇਰੇ ਵਿਕਲਪ ਪ੍ਰਦਾਨ ਕਰੇਗਾ।

ਦੱਖਣੀ ਆਸਟ੍ਰੇਲੀਆ ਨੇ ਅਕਤੂਬਰ 2017 ਵਿੱਚ ਅਤੇ ਨਿਊ ਸਾਊਥ ਵੇਲਜ਼ ਨੇ 2019 ਦੇ ਅਖੀਰ ਤੋਂ ਡਿਜੀਟਲ ਡ੍ਰਾਈਵਿੰਗ ਲਾਇਸੈਂਸ ਪਹਿਲੇ ਹੀ ਜਾਰੀ ਕਰਨੇ ਸ਼ੁਰੂ ਕਰ ਦਿਤੇ ਹਨ।

ਕੁਈਨਜ਼ਲੈਂਡ ਨੇ ਵੀ ਪਿਛਲੇ ਮਹੀਨੇ ਟਾਊਨਸਵਿਲ ਇਲਾਕੇ ਤੋਂ ਡਿਜੀਟਲ ਡ੍ਰਾਈਵਿੰਗ ਲਾਇਸੈਂਸ ਨੂੰ 'ਰੋਲਆਊਟ' ਕਰਨਾ ਸ਼ੁਰੂ ਕਰ ਦਿੱਤਾ ਹੈ।


Follow SBS Punjabi

Download our apps

Watch on SBS

Punjabi News

Stream now