ਡ੍ਰਾਈਵਰਜ਼ ਲਾਇਸੈਂਸ ਇੱਕ ਅਧਿਕਾਰਤ ਪਰਮਿਟ ਹੈ ਜੋ ਧਾਰਕ ਨੂੰ ਕਾਨੂੰਨੀ ਤੌਰ 'ਤੇ ਮੋਟਰ ਵਾਹਨ ਚਲਾਉਣ ਦੀ ਆਗਿਆ ਦਿੰਦਾ ਹੈ।
ਫ੍ਰੈਂਕ ਟੂਮਿਨੋ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਡਰਾਈਵਿੰਗ ਸਕੂਲ, ਐਲ ਟ੍ਰੇਂਟ ਦੇ ਨਾਲ ਇੱਕ ਮਾਸਟਰ ਡਰਾਈਵਿੰਗ ਟ੍ਰੇਨਰ ਹੈ।
ਆਸਟ੍ਰੇਲੀਆ ਵਿੱਚ, ਲਾਇਸੈਂਸ ਪ੍ਰਾਪਤ ਕਰਨ ਲਈ ਬਹੁਤ ਸਾਰੇ ਪੜਾਅ ਹਨ।
ਨਾਲ ਹੀ, ਤੁਸੀਂ ਜਿਸ ਵਾਹਨ ਨੂੰ ਚਲਾਉਣਾ ਚਾਹੁੰਦੇ ਹੋ ਉਸ ਦੇ ਆਕਾਰ ਅਤੇ ਕਿਸਮ ਦੇ ਆਧਾਰ 'ਤੇ ਵੱਖ-ਵੱਖ ਪ੍ਰਕਿਰਿਆਵਾਂ ਲਾਗੂ ਹੁੰਦੀਆਂ ਹਨ।
ਉਦਾਹਰਨ ਲਈ, ਕਾਰ ਲਾਇਸੈਂਸ ਪ੍ਰਾਪਤ ਕਰਨ ਲਈ ਤੁਹਾਨੂੰ ਜਿਸ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ, ਉਹ ਮੋਟਰਸਾਈਕਲ, ਯਾਤਰੀ, ਜਾਂ ਭਾਰੀ ਵਾਹਨ ਲਾਇਸੰਸ ਲਈ ਲੋੜਾਂ ਨਾਲੋਂ ਵੱਖਰੀ ਹੈ।
ਰਾਜਾਂ ਅਤੇ ਪ੍ਰਦੇਸ਼ਾਂ ਵਿਚਕਾਰ ਨਿਯਮ ਵੀ ਵੱਖਰੇ ਹੁੰਦੇ ਹਨ। ਹਾਲਾਂਕਿ, ਅਧਿਕਾਰ ਖੇਤਰਾਂ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ।

ਲੁਈਸ ਹਿਗਿੰਸ ਵਿਟਨ ਨਿਊ ਸਾਊਥ ਵੇਲਜ਼ ਟਰਾਂਸਪੋਰਟ ਦੀ ਸੜਕ ਸੁਰੱਖਿਆ ਰਣਨੀਤੀ ਅਤੇ ਨੀਤੀ ਦੀ ਨਿਰਦੇਸ਼ਕ ਹੈ।
ਉਹ ਕਹਿੰਦੀ ਹੈ ਕਿ ਪਹਿਲਾ ਕਦਮ ਸੜਕ ਦੇ ਨਿਯਮਾਂ ਨੂੰ ਸਿੱਖਣਾ ਹੈ। ਫਿਰ, ਤੁਸੀਂ ਲਰਨਰਜ਼ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਟੈਸਟ ਦੇਣ ਲਈ ਅਰਜ਼ੀ ਦੇ ਸਕਦੇ ਹੋ।
ਐਲ (L) ਲਾਇਸੈਂਸ ਤੁਹਾਨੂੰ ਕਿਸੇ ਲਾਇਸੈਂਸਸ਼ੁਦਾ ਡਰਾਈਵਰ ਦੀ ਨਿਗਰਾਨੀ ਵਿੱਚ ਵਾਹਨ ਚਲਾਉਣ ਦਾ ਅਭਿਆਸ ਕਰਨ ਦੀ ਇਜਾਜ਼ਤ ਦਿੰਦਾ ਹੈ।
ਸਿੱਖਣ ਵਾਲੇ ਡਰਾਈਵਰਾਂ ਨੂੰ ਉਹਨਾਂ ਦੀ ਉਮਰ ਦੇ ਅਧਾਰ ਤੇ, ਇੱਕ ਨਿਸ਼ਚਿਤ ਸਮੇਂ ਲਈ ਐਲ ਪਲੇਟ 'ਤੇ ਰਹਿਣਾ ਪੈਂਦਾ ਹੈ।
ਇਸ ਤੋਂ ਪਹਿਲਾਂ ਕਿ ਉਹ ਇਕੱਲੇ ਡ੍ਰਾਈਵ ਕਰ ਸਕਣ, ਉਹਨਾਂ ਨੂੰ 'ਆਰਜ਼ੀ' ਜਾਂ 'ਪ੍ਰੋਬੇਸ਼ਨਰੀ' ਲਾਇਸੈਂਸ, ਜਿਸ ਨੂੰ 'ਪੀ ਪਲੇਟ' ਵੀ ਕਿਹਾ ਜਾਂਦਾ ਹੈ, ਪ੍ਰਾਪਤ ਕਰਨ ਲਈ ਇੱਕ ਪ੍ਰੈਕਟੀਕਲ ਡਰਾਈਵਿੰਗ ਟੈਸਟ ਪਾਸ ਕਰਨ ਦੀ ਲੋੜ ਹੁੰਦੀ ਹੈ।
ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ 'ਤੇ ਡਰਾਈਵਿੰਗ ਕਰਨ ਲਈ ਆਪਣੇ ਵਿਦੇਸ਼ੀ ਲਾਇਸੈਂਸ ਨੂੰ ਇੱਕ ਆਸਟ੍ਰੇਲੀਅਨ ਲਾਇਸੈਂਸ ਵਿੱਚ ਬਦਲਣਾ ਚਾਹੀਦਾ ਹੈ।
ਲੁਈਸ ਹਿਗਿੰਸ ਵਿਟਨ ਦਾ ਕਹਿਣਾ ਹੈ ਕਿ ਕਾਰਕਾਂ ਦੀ ਸੂਚੀ ਦੇ ਆਧਾਰ 'ਤੇ ਪ੍ਰਕਿਰਿਆ ਵੱਖੋ-ਵੱਖਰੀ ਹੁੰਦੀ ਹੈ।

ਕੁਝ ਮਾਮਲਿਆਂ ਵਿੱਚ, ਜੇਕਰ ਤੁਹਾਡੇ ਕੋਲ ਇੱਕ ਵੈਧ ਵਿਦੇਸ਼ੀ ਲਾਇਸੈਂਸ ਹੈ ਜਿਸਨੂੰ ਤੁਸੀਂ ਇੱਕ ਪੂਰੇ ਆਸਟ੍ਰੇਲੀਅਨ ਲਾਇਸੰਸ ਵਿੱਚ ਬਦਲਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਪ੍ਰੈਕਟੀਕਲ ਡਰਾਈਵਿੰਗ ਟੈਸਟ ਪਾਸ ਕਰਨ ਦਾ ਸਿਰਫ਼ ਇੱਕ ਮੌਕਾ ਹੋਵੇਗਾ। ਜੇਕਰ ਤੁਸੀਂ ਅਸਫਲ ਹੋ ਜਾਂਦੇ ਹੋ, ਤਾਂ ਤੁਹਾਨੂੰ ਐਲ ਲਾਇਸੈਂਸ ਜਾਰੀ ਕੀਤਾ ਜਾਵੇਗਾ।
ਸ੍ਰੀ ਟੂਮਿਨੋ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਦੂਜੇ ਦੇਸ਼ਾਂ ਵਿੱਚ ਗੱਡੀ ਚਲਾਉਣੀ ਸਿੱਖੀ ਹੈ ਉਨ੍ਹਾਂ ਨੂੰ ਟੈਸਟ ਪਾਸ ਕਰਨ ਲਈ ਵਿਸ਼ੇਸ਼ ਕੋਚਿੰਗ ਦੀ ਲੋੜ ਹੋ ਸਕਦੀ ਹੈ।
ਤੁਹਾਡੇ ਪੀ ਪਲੇਟ 'ਤੇ ਹੋਣ ਦੌਰਾਨ, ਤੁਸੀਂ ਗੱਡੀ ਚਲਾਉਣ ਤੋਂ ਪਹਿਲਾਂ ਸ਼ਰਾਬ ਨਹੀਂ ਪੀ ਸਕਦੇ, ਅਤੇ ਤੁਹਾਨੂੰ ਖਾਸ ਗਤੀ ਪਾਬੰਦੀਆਂ ਦਾ ਪਾਲਣ ਕਰਨਾ ਚਾਹੀਦਾ ਹੈ।
ਤੁਹਾਡਾ ਫੁੱਲ ਲਾਇਸੈਂਸ 'ਜਾਰੀ ਕੀਤੇ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਖਤਰੇ ਦੀ ਧਾਰਨਾ ਪ੍ਰੀਖਿਆ ਪਾਸ ਕਰਨ ਦੀ ਵੀ ਲੋੜ ਹੋ ਸਕਦੀ ਹੈ।
ਹਾਲਾਂਕਿ ਇੱਕ ਵਾਰ ਜਦੋਂ ਤੁਸੀਂ ਪੂਰੀ ਤਰ੍ਹਾਂ ਲਾਇਸੈਂਸਸ਼ੁਦਾ ਡਰਾਈਵਰ ਹੋ ਜਾਂਦੇ ਹੋ ਤਾਂ ਤੁਹਾਡੇ ਲਈ ਕੁਝ ਪਾਬੰਦੀਆਂ ਆਸਾਨ ਹੋ ਜਾਂਦੀਆਂ ਹਨ, ਪਰ ਫਿਰ ਵੀ ਤੁਹਾਨੂੰ ਸਾਰੇ ਸੜਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਉਲੰਘਣਾਵਾਂ ਕਾਰਨ ਵੱਡੇ ਜੁਰਮਾਨੇ, ਲਾਇਸੈਂਸ ਮੁਅੱਤਲ ਜਾਂ ਰੱਦ ਹੋ ਸਕਦਾ ਹੈ।

ਆਸਟ੍ਰੇਲੀਆ ਭਰ ਵਿੱਚ ਕਈ ਕਮਿਊਨਿਟੀ ਅਤੇ ਸੈਟਲਮੈਂਟ ਸੇਵਾਵਾਂ ਸੰਸਥਾਵਾਂ ਮੁਫ਼ਤ ਜਾਂ ਘੱਟ ਲਾਗਤ ਵਾਲੇ ਡਰਾਈਵਿੰਗ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀਆਂ ਹਨ ਜੋ ਕਿ ਵਿਸ਼ੇਸ਼ ਤੌਰ 'ਤੇ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਲਈ ਤਿਆਰ ਕੀਤੇ ਗਏ ਹਨ।
ਇਮੈਨੁਅਲ ਮੁਸੋਨੀ, ਗ੍ਰੇਟ ਲੇਕਸ ਏਜੰਸੀ ਫਾਰ ਪੀਸ ਐਂਡ ਡਿਵੈਲਪਮੈਂਟ ਦਾ ਕਾਰਜਕਾਰੀ ਪ੍ਰਬੰਧਕ ਹੈ, ਜੋ ਕਿ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਲਰਨਰ ਡਰਾਈਵਰਾਂ ਲਈ ਇੱਕ ਸਹਾਇਤਾ ਪ੍ਰੋਗਰਾਮ ਚਲਾਉਂਦੀ ਹੈ।
ਸ੍ਰੀ ਮੁਸੋਨੀ ਦਾ ਕਹਿਣਾ ਹੈ ਕਿ ਗ੍ਰੇਟ ਲੇਕਸ ਏਜੰਸੀ ਫਾਰ ਪੀਸ ਐਂਡ ਡਿਵੈਲਪਮੈਂਟ ਨੇ ਪ੍ਰੋਗਰਾਮ ਚਲਾਉਣਾ ਸ਼ੁਰੂ ਕੀਤਾ ਕਿਉਂਕਿ ਉਨ੍ਹਾਂ ਨੇ ਪਛਾਣ ਕੀਤੀ ਕਿ ਬਹੁਤ ਸਾਰੀਆਂ ਨਵੀਆਂ ਅਤੇ ਸਿੰਗਲ ਪ੍ਰਵਾਸੀ ਮਾਵਾਂ ਦੂਜਿਆਂ 'ਤੇ ਨਿਰਭਰ ਹੋ ਗਈਆਂ ਹਨ।
ਸੰਸਥਾ ਨੇ ਵਧੀਆ ਨਤੀਜਿਆਂ ਲਈ ਪ੍ਰਵਾਸੀ ਭਾਈਚਾਰੇ ਦੇ ਅੰਦਰੋਂ ਇੱਕ ਡ੍ਰਾਈਵਿੰਗ ਇੰਸਟ੍ਰਕਟਰ ਦੀ ਸ਼ਮੂਲੀਅਤ ਕੀਤੀ ਹੈ।

ਮਿਸ਼ੇਲਿਨ ਨਯੰਤਬਾਰਾ ਇਸ ਪ੍ਰੋਗਰਾਮ ਤੋਂ ਲਾਭ ਪ੍ਰਾਪਤ ਕਰਨ ਵਾਲੀਆਂ ਨਵੀਆਂ ਮਾਵਾਂ ਵਿੱਚੋਂ ਇੱਕ ਹੈ।
ਸ਼੍ਰੀਮਤੀ ਨਯੰਤਬਾਰਾ ਨੇ ਕਦੇ ਵੀ ਆਪਣੇ ਦੇਸ਼ ਕਾਂਗੋ ਵਿੱਚ ਗੱਡੀ ਨਹੀਂ ਚਲਾਈ ਸੀ ਅਤੇ ਗੱਡੀ ਚਲਾਉਣ ਬਾਰੇ ਸੋਚਣ ਤੋਂ ਵੀ ਡਰਦੀ ਸੀ।
ਹਾਲਾਂਕਿ ਉਸਨੇ ਪੇਸ਼ੇਵਰ ਡਰਾਈਵਿੰਗ ਦੀ ਸਿਖਲਾਈ ਲਿੱਤੀ ਸੀ ਅਤੇ ਦੋਸਤਾਂ ਦੁਆਰਾ ਵੀ ਉਸਨੂੰ ਕੋਚਿੰਗ ਦਿੱਤੀ ਗਈ ਸੀ, ਉਹ ਗ੍ਰੇਟ ਲੇਕਸ ਏਜੰਸੀ ਫਾਰ ਪੀਸ ਐਂਡ ਡਿਵੈਲਪਮੈਂਟ ਨਾਲ ਡਰਾਈਵਿੰਗ ਦੀ ਸਿਖਲਾਈ ਲੈਣ ਤੋਂ ਪਹਿਲਾਂ ਆਪਣੇ ਪ੍ਰੈਕਟੀਕਲ ਡਰਾਈਵਿੰਗ ਟੈਸਟਾਂ ਵਿੱਚ ਦੋ ਵਾਰ ਅਸਫਲ ਰਹੀ ਸੀ।
ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਇੰਸਟ੍ਰਕਟਰ ਨਾਲ ਉਸੇ ਸੱਭਿਆਚਾਰਕ ਪਿਛੋਕੜ ਨੂੰ ਸਾਂਝਾ ਕਰਨ ਨੂੰ ਦਿੰਦੀ ਹੈ, ਜਿਸ ਨੇ ਉਸ ਦਾ ਆਤਮ ਵਿਸ਼ਵਾਸ ਵਧਾਉਣ ਵਿੱਚ ਮਦਦ ਕੀਤੀ।
ਉਹ ਕਹਿੰਦੀ ਹੈ ਕਿ ਉਸਦੇ ਲਾਇਸੈਂਸ ਪ੍ਰਾਪਤ ਕਰਨ ਨਾਲ ਉਸਦੀ ਅਤੇ ਉਸਦੇ ਪੁੱਤਰ ਦੀ ਜ਼ਿੰਦਗੀ ਬਦਲ ਗਈ ਹੈ।
ਸ਼੍ਰੀਮਤੀ ਨਯੰਤਬਾਰਾ ਹੋਰ ਔਰਤਾਂ ਨੂੰ ਡਰਾਈਵਿੰਗ ਦੇ ਡਰ ਨੂੰ ਦੂਰ ਕਰਨ ਲਈ ਉਤਸ਼ਾਹਿਤ ਕਰਦੀ ਹੈ, ਕਿਉਂਕਿ ਇਸ ਨਾਲ ਜ਼ਿੰਦਗੀ ਵਿੱਚ ਇੱਕ ਚੰਗਾ ਬਦਲਾਅ ਆਉਂਦਾ ਹੈ।




