ਆਸਟ੍ਰੇਲੀਅਨ ਪਾਸਪੋਰਟ ਦਫਤਰ ਨੇ ਨਵੇਂ ਆਰ ਸੀਰੀਜ਼ ਪਾਸਪੋਰਟ ਨੂੰ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪਾਸਪੋਰਟ ਵਿੱਚ ਦੇਸ਼ ਦੇ ਸਭ ਤੋਂ ਪ੍ਰਸਿੱਧ 'ਲੈਂਡਸਕੇਪ', ਮੂਲ ਪ੍ਰਜਾਤੀਆਂ ਦੀਆਂ ਤਸਵੀਰਾਂ ਅਤੇ ਸਵਦੇਸ਼ੀ ਕਲਾਕਾਰਾਂ ਦੀ ਕਲਾ ਨੂੰ ਸ਼ਾਮਲ ਕੀਤਾ ਗਿਆ ਹੈ।
ਨਵੇਂ ਪਾਸਪੋਰਟਾਂ ਵਿੱਚ ਪਛਾਣ ਦੀ ਚੋਰੀ ਨੂੰ ਰੋਕਣ ਲਈ ਨਵੇਂ ਸੁਰੱਖਿਆ ਫ਼ੀਚਰ ਸ਼ਾਮਲ ਕੀਤੇ ਗਏ ਹਨ ਅਤੇ ਇਸ ਪਾਸਪੋਰਟ ਦਾ ਫੋਟੋ ਪੇਜ "ਸਖਤ, ਉੱਚ ਸੁਰੱਖਿਆ, ਲੇਅਰਡ ਪਲਾਸਟਿਕ" ਤੋਂ ਬਣਾਇਆ ਗਿਆ ਹੈ।
ਜਿਨ੍ਹਾਂ ਲੋਕਾਂ ਕੋਲ ਪੀ ਸੀਰੀਜ਼ ਜਾਂ ਏਨ ਸੀਰੀਜ਼ ਪਾਸਪੋਰਟ ਹੈ ਉਹ ਆਪਣੇ ਪਾਸਪੋਰਟ ਦੀ ਮਿਆਦ ਪੁੱਗਣ ਤੱਕ ਇਸਦੀ ਵਰਤੋਂ ਜਾਰੀ ਰੱਖ ਸਕਦੇ ਹਨ। ਜਿਸਨੇ ਵੀ 2023 ਵਿਚ ਨਵੇਂ ਪਾਸਪੋਰਟ ਲਈ ਅਰਜ਼ੀ ਦਿੱਤੀ ਹੈ ਉਸਨੂੰ ਨਵਾਂ ਆਰ ਸੀਰੀਜ਼ ਪਾਸਪੋਰਟ ਜਾਰੀ ਕੀਤਾ ਜਾਵੇਗਾ।
ਪਾਸਪੋਰਟ ਅਰਜ਼ੀ ਫੀਸ ਅਤੇ ਪ੍ਰਕਿਰਿਆ ਪਹਿਲਾਂ ਵਾਂਗ ਹੀ ਰਹਿਣ ਦੀ ਉਮੀਦ ਹੈ। ਅਸਟ੍ਰੇਲੀਅਨ ਪਾਸਪੋਰਟ ਦਫ਼ਤਰ ਦਾ ਕਹਿਣਾ ਹੈ ਕਿ ਇਸ ਤਬਦੀਲੀ ਨਾਲ ਪਾਸਪੋਰਟ ਜਾਰੀ ਕਰਣ ਦੀ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੀ ਢਿਲ ਦੀ ਉਮੀਦ ਨਹੀਂ ਕੀਤੀ ਜਾ ਰਹੀ।
Share
