SKIP TO MAIN CONTENT

ਕੀ ਹੈ 'ਰਿਪ ਲਹਿਰ' ਅਤੇ ਇਸ ਤੋਂ ਹੋਣ ਵਾਲ਼ੇ ਜਾਨੀ ਨੁਕਸਾਨ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?

ਚਾਰ ਮਿਲੀਅਨ ਤੋਂ ਵੀ ਵੱਧ ਆਸਟ੍ਰੇਲੀਅਨ ਲੋਕ ਹੁਣ ਤਕ 'ਰਿਪ ਲਹਿਰ' ਤੋਂ ਕਿਸੇ ਨਾ ਕਿਸੇ ਢੰਗ ਨਾਲ਼ ਪ੍ਰਭਾਵਿਤ ਹੋਏ ਹਨ ਅਤੇ 'ਲਾਈਫਗਾਰਡ' ਨਿਤ ਪਾਣੀ ਵਿੱਚ ਹੋ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਲੋਕਾਂ ਨੂੰ ਸਾਵਧਾਨ ਕਰ ਰਹੇ ਹਨ।

Lifeguards are warning about the dangers of rip currents this summer.
Lifeguards are warning about the dangers of rip currents this summer. Source: AAP / David Moir

2 min read

Published

By Ravdeep Singh, Eleanor Gerrard

Source: SBS


Skip to article content

ਕੇਵਲ ਕ੍ਰਿਸਮਸ ਅਤੇ ਨਵੇਂ ਸਾਲ ਵਿਚਾਲੇ ਹਫ਼ਤੇ ਵਿੱਚ ਇੱਕ ਦਰਜਨ ਤੋਂ ਵੱਧ ਲੋਕਾਂ ਨੇ ਪਾਣੀ ਵਿੱਚ ਆਪਣੀ ਜਾਨ ਗਵਾਈ।

ਨਿਊ ਸਾਊਥ ਵੇਲਜ਼ ਸਰਫ਼ ਲਾਈਫਸੇਵਿੰਗ ਆਸਟ੍ਰੇਲੀਆ ਦੇ ਮੁੱਖ ਸੰਚਾਲਕ ਸਟੀਵਨ ਪੀਅਰਸ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਰਾਜ ਵਿੱਚ 25 ਦਸੰਬਰ ਤੋਂ ਹੁਣ ਤੱਕ ਔਸਤਨ ਹਰ ਰੋਜ਼ 100 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ।

2021 ਦੀ ਇੱਕ ਰਿਪੋਰਟ ਮੁਤਾਬਕ ਲਗਭਗ ਚਾਰ ਮਿਲੀਅਨ ਆਸਟ੍ਰੇਲੀਅਨ ਲੋਕ ਅਚਨਚੇਤ 'ਰਿਪ ਲਹਿ ਵਿੱਚ ਫ਼ਸ ਗਏ ਜਿਨ੍ਹਾਂ ਵਿੱਚੋਂ ਤਕਰੀਬਨ 26 ਪ੍ਰਤੀਸ਼ਤ ਨੂੰ ਜਾਨ ਬਚਾਉਣ ਲਈ ਸਹਾਇਤਾ ਦੀ ਲੋੜ ਪਈ।

'ਰਿਪ ਲਹਿਰ' ਸਭ ਤੋਂ ਆਮ ਅਤੇ ਖ਼ਤਰਨਾਕ ਸਮੁੰਦਰੀ ਲਹਿਰਾਂ ਵਿੱਚੋਂ ਇੱਕ ਹੈ ਜੋ ਆਸਟ੍ਰੇਲੀਅਨ ਬੀਚਾਂ 'ਤੇ ਪਾਈ ਜਾਂਦੀ ਹੈ ਅਤੇ ਇੱਕ ਵਾਰ ਇਸ ਸ਼ਕਤੀਸ਼ਾਲੀ ਲਹਿਰ ਵਿੱਚ ਫ਼ਸ ਜਾਣ ਤੋਂ ਬਾਅਦ ਇਸ ਵਿੱਚੋਂ ਬਾਹਰ ਨਿਕਲਣਾ ਅਤੇ ਕਿਨਾਰੇ 'ਤੇ ਵਾਪਸ ਪਹੁੰਚਣਾ ਮੁਸ਼ਕਲ ਹੋ ਸਕਦਾ ਹੈ।

ਇਹ ਬਹੁਤ ਤੀਬਰ ਅਤੇ ਜ਼ੋਰਦਾਰ ਲਹਿਰ ਹੁੰਦੀ ਹੈ ਅਤੇ ਇਨ੍ਹਾਂ ਦਾ ਸਭ ਤੋਂ ਪੱਧਰੀਆਂ ਦਿੱਖਣ ਵਾਲੀਆਂ ਪਾਣੀ ਦੀਆਂ ਲਹਿਰਾਂ ਸਭ ਤੋਂ ਵੱਧ ਸੰਭਾਵਿਤ ਸਥਾਨ ਹੈ।

“ਲੋਕਾਂ ਨੂੰ ਬੀਚ ਉੱਤੇ ਸਭ ਤੋਂ ਗੂੜੇ ਰੰਗ ਦੀਆਂ ਅਤੇ ਪੱਧਰੀਆਂ ਦਿੱਖਣ ਵਾਲਿਆਂ ਲਹਿਰਾਂ ਤੋਂ ਦੂਰ ਰਹਿਣਾ ਚਾਹਿਦਾ ਹੈ। ਇਹ ਇੱਕ ਰਿਪ ਲਹਿਰ ਹੋ ਸਕਦੀ ਹੈ ” ਸ਼੍ਰੀ ਪੀਅਰਸ ਨੇ ਕਿਹਾ

ਸੁਰੱਖਿਅਤ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਡਿਊਟੀ 'ਤੇ ਲਾਈਫਗਾਰਡਜ਼ ਦੀ ਸਲਾਹ ਅਤੇ ਮਾਰਗਦਰਸ਼ਨ ਦੀ ਪਾਲਣਾ ਕਰਨਾ ਹੈ ਅਤੇ ਹਮੇਸ਼ਾ ਲਾਲ ਅਤੇ ਪੀਲੇ ਝੰਡਿਆਂ ਦੇ ਵਿੱਚਕਾਰ ਹੀ ਤੈਰਨਾ ਚਾਹਿਦਾ ਹੈ।

ਇਸ ਲੇਖ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।


Follow SBS Punjabi

Download our apps

Watch on SBS

Punjabi News

Stream now