SKIP TO MAIN CONTENT

ਬੱਜਟ 2022: ਅਗਲੇ ਦੋ ਸਾਲਾਂ ਵਿੱਚ ਬਿਜਲੀ ਦੀ ਕੀਮਤ ਵਿੱਚ 50 ਪ੍ਰਤੀਸ਼ਤ ਦਾ ਵਾਧਾ ਹੋਣ ਦਾ ਅਨੁਮਾਨ

ਬਜਟ ਵਿੱਚ ਲਾਏ ਗਏ ਅਨੁਮਾਨਾਂ ਮੁਤਾਬਕ ਅਗਲੇ ਦੋ ਸਾਲਾਂ ਵਿੱਚ ਬਿਜਲੀ ਦੀਆਂ ਕੀਮਤਾਂ ਲਗਭਗ 50 ਪ੍ਰਤੀਸ਼ਤ ਵੱਧ ਸਕਦੀਆਂ ਹਨ ਅਤੇ ਗੈਸ ਦੀਆਂ ਕੀਮਤਾਂ ਵਿੱਚ ਵੀ 40 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ ਜਿਸ ਕਾਰਨ ਮੌਜੂਦਾ ਸਰਕਾਰ ਉੱਤੇ ਇਸ ਸੰਕਟ ਦਾ ਨਿਵਾਰਣ ਕਰਨ ਲਈ ਦਬਾਅ ਵੱਧ ਰਿਹਾ ਹੈ।

Electricity prices are forecast to increase by 50 per cent over two years.
Electricity prices are forecast to increase by 50 per cent over two years. Source: AAP / David Mariuz

1 min read

Published

By Ravdeep Singh, Charis Chang

Source: SBS


Skip to article content

ਪੇਸ਼ ਕੀਤੇ ਗਏ ਬਜਟ ਵਿੱਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਬਿਜਲੀ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।

ਬਜਟ ਵਿੱਚ ਬਿਜਲੀ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੋਈ ਸੇਧ ਨਹੀਂ ਦਿੱਤੀ ਗਈ ਪਰ ਅਲਬਨੀਜ਼ੀ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਇਸ ਸੰਕਟ ਦਾ ਹੱਲ ਕੱਢਣ ਲਈ ਉਹ 'ਰੈਗੂਲੇਟਰੀ ਤਬਦੀਲੀਆਂ' ਲਿਆਉਣ ਬਾਰੇ ਸੋਚ ਰਹੀ ਹੈ।

ਆਸਟ੍ਰੇਲੀਆ ਵੱਡੀ ਮਾਤਰਾ ਵਿੱਚ ਗੈਸ ਨਿਰਯਾਤ ਕਰਦਾ ਹੈ ਜਿੱਥੇ ਉਤਪਾਦਕ ਜ਼ਿਆਦਾ ਕੀਮਤ ਵਿੱਚ ਗੈਸ ਵੇਚ ਸਕਦੇ ਹਨ ਪਰ ਸੁਤੰਤਰ ਅਰਥ ਸ਼ਾਸਤਰੀ ਕ੍ਰਿਸ ਰਿਚਰਡਸਨ ਦਾ ਕਹਿਣਾ ਹੈ ਕਿ ਬਿਜਲੀ ਦੀਆਂ ਕੀਮਤਾਂ ਨੂੰ ਘਟਾਉਣ ਲਈ ਗੈਸ ਦੀਆਂ ਕੀਮਤਾਂ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ।

ਗ੍ਰੀਨਜ਼ ਪਾਰਟੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਬਿਜਲੀ ਦੀਆਂ ਕੀਮਤਾਂ ਨੂੰ 'ਕੈਪ' ਕਰਨਾ ਚਾਹੀਦਾ ਹੈ ਅਤੇ ਸ੍ਰੀ ਰਿਚਰਡਸਨ ਵੀ ਇਸ ਸੁਝਾਵ ਨਾਲ ਸਹਿਮਤੀ ਰੱਖਦੇ ਹਨ।

ਗੈਸ ਦੀਆਂ ਕੀਮਤਾਂ ਨੂੰ ਕਿਫਾਇਤੀ ਪੱਧਰ ਤੇ ਰੱਖਣ ਲਈ ਆਸਟ੍ਰੇਲੀਆ ਇੰਸਟੀਚਿਊਟ ਨੇ ਵੀ ਵਿਦੇਸ਼ਾਂ ਵਿੱਚ ਗੈਸ ਵੇਚਣ ਨੂੰ ਤਰਜੀਹ ਦੇ ਰਹੇ ਉਤਪਾਦਕਾਂ ਉੱਤੇ ਉੱਚ ਦਰ ਵਾਲ਼ਾ 'ਵਿੰਡਫਾਲ ਟੈਕਸ' ਲਾਉਣ ਦਾ ਸੁਝਾਵ ਦਿੱਤਾ ਹੈ।


Follow SBS Punjabi

Download our apps

Watch on SBS

Punjabi News

Stream now