'ਮਾਈਮੈਡੀਕੇਅਰ' ਇੱਕ ਨਵੀਂ ਸਵੈ-ਇੱਛਤ ਸਕੀਮ ਹੈ ਜਿਸ ਦੇ ਤਹਿਤ ਮਰੀਜ਼ ਆਪਣੇ ਡਾਕਟਰ ਨਾਲ਼ ਰਜਿਸਟਰ ਹੋ ਕੇ ਸਿੱਧੀਆਂ ਸਿਹਤ ਸੇਵਾਵਾਂ ਪ੍ਰਾਪਤ ਕਰ ਆਪਣੀ ਦੇਖਭਾਲ ਦੇ ਪੱਧਰ ਵਿੱਚ ਸੁਧਾਰ ਲਿਆ ਸਕਦੇ ਹਨ।
ਇਹ ਸਕੀਮ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
'ਮਾਈਮੈਡੀਕੇਅਰ' ਦੀ ਘੋਸ਼ਣਾ ਮਈ ਦੇ ਬਜਟ ਵਿੱਚ ਕੀਤੀ ਗਈ ਸੀ ਅਤੇ ਆਉਣ ਵਾਲ਼ੇ ਚਾਰ ਸਾਲਾਂ ਵਿੱਚ ਇਸ ਸਕੀਮ ਲਈ 19.7 ਮਿਲੀਅਨ ਦੀ ਫੰਡਿੰਗ ਰਾਖਵੀਂ ਰੱਖੀ ਗਈ ਹੈ।
ਅਗਲੇ ਸਾਲ ਤੋਂ ਜਿਸ ਜੀ ਪੀ ਕਲੀਨਿਕ ਦੇ ਮਰੀਜ਼ ਅਕਸਰ ਹਸਪਤਾਲ ਵਿੱਚ ਦਾਖਲ ਹੁੰਦੇ ਹਨ ਜਾਂ ਬਜ਼ੁਰਗ ਦੇਖਭਾਲ ਘਰਾਂ ਵਿਚ ਰਹਿੰਦੇ ਹਨ ਨੂੰ ਮੈਡੀਕੇਅਰ ਸੇਵਾਵਾਂ ਤੋਂ ਇਲਾਵਾ ਵਾਧੂ ਫੰਡਿੰਗ ਦਿੱਤੀ ਜਾਵੇਗੀ।
ਹਾਲਾਂਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਡਾਕਟਰਾਂ ਨੂੰ ਪ੍ਰਤੀ ਸਾਲ 2,000 ਡਾਲਰ ਪ੍ਰਤੀ ਮਰੀਜ਼ ਦਿੱਤਾ ਜਾਵੇਗਾ ਅਤੇ ਜਿਹੜੇ ਡਾਕਟਰ ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰ ਰੱਖਣ ਵਿਚ ਕਾਮਯਾਬ ਹੋਣਗੇ ਉਨ੍ਹਾਂ ਨੂੰ 500 ਡਾਲਰ ਦਾ ਬੋਨਸ ਮਿਲਣ ਦੀ ਵੀ ਸੰਭਾਵਨਾ ਹੈ।