ਆਸਟ੍ਰੇਲੀਆ ਵਿਚ 'ਪੈਕਸਲੋਵਿਡ' ਅਤੇ 'ਲੇਗੇਵਰਿਓ' ਨਾਮਕ ਦੋ ਨਵੀਆਂ ਐਂਟੀਵਾਇਰਲ ਦਵਾਈਆਂ ਹੁਣ ਉਪਲੱਬਧ ਹਨ ਜੋ ਵਾਇਰਸ ਦੇ ਨਵੇਂ ਰੂਪ ਉਤੇ ਵੀ ਅਸਰਦਾਰ ਹਨ।
ਕਿਉਂਕਿ ਇਹ ਦਵਾਈਆਂ ਨਵੀਆਂ ਹਨ ਇਸ ਲਈ ਅਜੇ ਇਹ ਸਾਫ਼ ਨਹੀਂ ਹੈ ਕਿ ਇਹ ਕਿਸ ਪੱਧਰ ਤੇ ਵਾਇਰਸ ਨਾਲ ਪੀੜਤ ਮਰੀਜ਼ਾਂ ਉਤੇ ਕਾਮਯਾਬ ਹਨ ਅਤੇ ਕਿਹੜੇ ਮਰੀਜ਼ਾਂ ਨੂੰ ਇਨ੍ਹਾਂ ਦਵਾਇਆਂ ਦੀ ਵਰਤੋਂ ਕਰਨੀ ਜਾਂ ਨਹੀਂ ਕਰਨੀ ਚਾਹੀਦੀ।
ਆਸਟ੍ਰੇਲੀਆ ਵਿੱਚ 'ਪੈਕਸਲੋਵਿਡ' ਐਂਟੀਵਾਇਰਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ। 'ਲੇਗੇਵਰਿਓ' ਦੀ ਨਿਯਮਤ ਤੌਰ 'ਤੇ ਵਰਤੋਂ ਦੀ ਫ਼ਿਲਹਾਲ ਸਿਫਾਰਸ਼ ਨਹੀਂ ਕੀਤੀ ਜਾ ਰਹੀ।
ਕੋਵਿਡ ਐਂਟੀਵਾਇਰਲ ਦਵਾਈਆਂ ਲੈਣ ਵਾਲੇ ਕੁੱਝ ਲੋਕ ਮਾੜੇ ਪ੍ਰਭਾਵਾਂ ਦਾ ਅਨੁਭਵ ਕਰ ਸਕਦੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਪ੍ਰਭਾਵ ਗੰਭੀਰ ਨਹੀਂ ਹਨ ਅਤੇ ਸਮੇਂ ਦੇ ਨਾਲ ਇਨ੍ਹਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ।
ਇਹ ਦਵਾਈਆਂ ਫਾਰਮਾਸਿਊਟੀਕਲ ਬੈਨੀਫਿਟਸ ਸਕੀਮ (ਪੀ ਬੀ ਐਸ ) ਦੇ ਤਹਿਤ ਉਪਲਬੱਧ ਹਨ ਅਤੇ ਇਨ੍ਹਾਂ ਉਤੇ ਮੈਡੀਕੇਅਰ ਕਾਰਡ ਧਾਰਕਾਂ ਲਈ ਸਬਸਿਡੀ ਵੀ ਉਪਲਬੱਧ ਕਰਾਈ ਗਈ ਹੈ।