SKIP TO MAIN CONTENT

ਵਿਦੇਸ਼ ਯਾਤਰਾ ਕਰਨ ਤੋਂ ਪਹਿਲਾਂ ਜਾਣੋ ਆਸਟ੍ਰੇਲੀਅਨ ਮੁਦਰਾ ਦਰ ਬਾਰੇ ਇਹ ਅਹਿਮ ਜਾਣਕਾਰੀ

ਜੇ ਤੁਸੀ ਵਿਦੇਸ਼ ਯਾਤਰਾ ਬਾਰੇ ਸੋਚ ਰਹੇ ਹੋ ਤਾਂ ਮੌਜੂਦਾ ਹਲਾਤਾਂ ਵਿਚ ਤੁਹਾਨੂੰ ਏਸ਼ੀਆ ਦੀ ਯਾਤਰਾ ਕਰਨਾ ਸਸਤਾ ਪੈ ਸਕਦਾ ਹੈ ਕਿਉਂਕਿ ਆਸਟ੍ਰੇਲੀਆ ਦੇ ਡਾਲਰ ਨੇ ਯੂਰਪੀਅਣ ਅਤੇ ਅਮਰੀਕੀ ਕਰੰਸੀ ਦੇ ਮੁਕਾਬਾਲੇ ਗਿਰਾਵਟ ਦਰਜ ਕੀਤੀ ਹੈ ਪਰ ਪ੍ਰਮੁੱਖ ਏਸ਼ੀਅਨ ਕਰੰਸੀਆਂ ਦੇ ਮੁਕਾਬਾਲੇ ਅਸਟਰੇਲੀਅਨ ਡਾਲਰ ਪਹਿਲਾਂ ਨਾਲੋਂ ਮਜ਼ਬੂਤ ਪੱਧਰ 'ਤੇ ਹੈ।

How is the Australian dollar performing compared to local currencies around the world?
How is the Australian dollar performing compared to local currencies around the world? Source: AAP / Diego Fedele

1 min read

Published

By Ravdeep Singh, Madeleine Wedesweiler

Source: SBS


Skip to article content

ਅਮਰੀਕਾ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਵਿਅਕਤੀਆਂ ਲਈ ਇਹ ਯਾਤਰਾ ਪਹਿਲਾਂ ਨਾਲੋਂ ਮਹਿੰਗੀ ਹੋ ਸਕਦੀ ਹੈ ਕਿਉਂਕਿ ਆਸਟ੍ਰੇਲੀਅਨ ਡਾਲਰ ਅਮਰੀਕਨ ਡਾਲਰ ਦੇ ਮੁਕਾਬਲੇ ਮਜ਼ਬੂਤ ਨਜ਼ਰ ਨਹੀਂ ਆ ਰਿਹਾ ਹੈ।

ਏ ਐਮ ਪੀ ਦੀ ਸੀਨੀਅਰ ਅਰਥ ਸ਼ਾਸਤਰੀ, ਡਾਇਨਾ ਮੌਸੀਨਾ ਨੇ ਕਿਹਾ ਕਿ ਆਸਟ੍ਰੇਲੀਅਨ ਡਾਲਰ ਦੀ ਕੀਮਤ ਪਿਛਲੇ ਅੱਠ ਮਹੀਨਿਆਂ ਤੋਂ ਅਮਰੀਕੀ ਡਾਲਰ ਦੇ ਮੁਕਾਬਲੇ 65-70 ਸੈਂਟ ਦੇ ਵਿਚਕਾਰ ਰਹੀ ਹੈ ਜਿਸ ਨੂੰ ਕਿਸੇ ਪਾਸੋਂ ਵੀ ਮਜ਼ਬੂਤੀ ਦਾ ਪ੍ਰਤੀਕ ਨਹੀਂ ਮੰਨਿਆ ਜਾ ਸਕਦਾ।

ਆਸਟ੍ਰੇਲੀਅਨ ਡਾਲਰ ਅਕਤੂਬਰ 2022 ਤੋਂ ਜਾਪਾਨੀ ਯੇਨ ਦੇ ਮੁਕਾਬਲੇ 7.1 ਫੀਸਦੀ ਅਤੇ ਚੀਨੀ ਰੈਨਮਿੰਬੀ ਦੇ ਮੁਕਬਲੇ 10 ਫੀਸਦੀ ਮਜ਼ਬੂਤ ਹੋਇਆ ਹੈ।

ਪਿਛਲੇ ਸਾਲ ਅਕਤੂਬਰ ਤੋਂ ਆਸਟ੍ਰੇਲੀਅਨ ਡਾਲਰ ਭਾਰਤੀ ਰੁਪਏ ਦੇ ਮੁਕਾਬਲੇ 10.1 ਫੀਸਦੀ ਵਧਿਆ ਹੈ। ਇਸ ਵੇਲੇ ਇੱਕ ਡਾਲਰ ਦਾ ਮੁੱਲ ਤਕਰੀਬਨ 56 ਰੁਪਏ ਹੈ। ਆਸਟ੍ਰੇਲੀਅਨ ਡਾਲਰ ਪਿਛਲੇ ਤਿੰਨ ਸਾਲਾਂ ਵਿੱਚ ਭਾਰਤੀ ਕਰੰਸੀ ਦੇ ਮੁਕਾਬਲੇ ਸਭ ਤੋਂ ਮਜ਼ਬੂਤ ਪੱਧਰ ਤੇ ਹੈ।

ਦੂਜੇ ਪਾਸੇ ਆਸਟ੍ਰੇਲੀਅਨ ਡਾਲਰ ਵਿਚ ਯੂਰੋ ਦੇ ਮੁਕਾਬਲੇ 1.75 ਫੀਸਦੀ, ਪੌਂਡ ਦੇ ਮੁਕਾਬਲੇ 2.64 ਫੀਸਦੀ ਅਤੇ ਮੈਕਸੀਕੋ ਦੇ ਪੇਸੋ ਦੇ ਮੁਕਾਬਲੇ 5 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।


Follow SBS Punjabi

Download our apps

Watch on SBS

Punjabi News

Stream now