SKIP TO MAIN CONTENT

ਪੀ ਐਚ ਡੀ ਕਰਨਾ ਚਾਹੁੰਦੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਆਉਣ ਲਈ ਕਰਨੀ ਪੈ ਰਹੀ ਹੈ ਲੰਮੀ ਉਡੀਕ

ਭਾਰਤ, ਈਰਾਨ, ਚੀਨ ਅਤੇ ਪਾਕਿਸਤਾਨ ਦੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੀ ਐਚ ਡੀ ਪੂਰੀ ਕਰਨ ਲਈ ਯੂਨੀਵਰਸਿਟੀ ਵਲੋਂ ਮਨਜ਼ੂਰੀ ਮਿਲਣ ਦੇ ਬਾਵਜੂਦ ਵੀ ਆਸਟ੍ਰੇਲੀਅਨ ਵੀਜ਼ੇ ਲਈ ਤਿੰਨ ਸਾਲਾਂ ਤੱਕ ਉਡੀਕ ਕਰਨੀ ਪੈ ਰਹੀ ਹੀ।

A group of Iranian students with PhD scholarship offers who are waiting to have their visas approved
A group of Iranian students with PhD scholarship offers who are waiting to have their visas approved Source: Supplied / .

2 min read

Published

By Ravdeep Singh, Lin Evlin

Source: SBS


Skip to article content

ਚੀਨ ਦੇ ਵਿਦਿਆਰਥੀ ਐਂਡਰਿਊ* ਨੂੰ ਪਰਥ ਦੀ ਕਰਟਿਨ ਯੂਨੀਵਰਸਿਟੀ ਵਲੋਂ ਪੀ ਐਚ ਡੀ ਕਰਨ ਲਈ ਸਕਾਲਰਸ਼ਿਪ ਮਨਜ਼ੂਰ ਕੀਤੀ ਗਈ ਸੀ ਪਰ ਦੋ ਸਾਲ ਬਾਅਦ ਵੀ ਉਹ ਆਪਣੇ ਵੀਜ਼ੇ ਦੇ ਮਨਜ਼ੂਰ ਹੋਣ ਦੀ ਉਡੀਕ ਕਰ ਰਿਹਾ ਹੈ।

"ਮੈਂ ਕਈ ਵਾਰ ਗ੍ਰਹਿ ਵਿਭਾਗ ਕੋਲੋਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਮੇਰੀ ਅਰਜ਼ੀ ਕਦੋਂ ਤੱਕ ਮਨਜ਼ੂਰ ਹੋਣ ਦੀ ਸੰਭਾਵਨਾ ਹੈ ਪਰ ਹਰ ਵਾਰ ਜਵਾਬ ਇਹੋ ਮਿਲਦਾ ਹੈ ਕਿ ਇਸ 'ਤੇ ਅਰਜ਼ੀ ਤੇ ਕਾਰਵਾਈ ਪੂਰੀ ਨਹੀਂ ਹੋਈ ਹੈ " ਉਨ੍ਹਾਂ ਕਿਹਾ

ਈਰਾਨ ਦੇ ਇੱਕ ਵਿਦਿਆਰਥੀ ਨੂੰ ਜੂਨ 2020 ਵਿੱਚ ਨਿਊਕੈਸਲ ਯੂਨੀਵਰਸਿਟੀ ਵਿੱਚ ਪੀ ਐਚ ਡੀ ਪੂਰੀ ਕਰਨ ਲਈ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਤਿੰਨ ਸਾਲਾਂ ਦੀ ਉਡੀਕ ਤੋਂ ਬਾਅਦ ਇਹ 35 ਸਾਲਾ ਵਿਦਿਆਰਥੀ ਹੁਣ ਇੰਗਲੈਂਡ ਦੀ ਅਲਸਟਰ ਯੂਨੀਵਰਸਿਟੀ ਵਿੱਚ ਕੰਪਿਊਟਰ ਵਿਗਿਆਨ ਵਿੱਚ ਆਪਣਾ ਥੀਸਿਸ ਪੂਰਾ ਕਰ ਰਿਹਾ ਹੈ।

ਐਸ ਬੀ ਐਸ ਨਿਊਜ਼ ਨੂੰ ਮਿਲ਼ੀ ਜਾਣਕਾਰੀ ਮੁਤਾਬਕ ਘੱਟੋ ਘੱਟ 50 ਈਰਾਨੀ ਵਿਦਿਆਰਥੀਆਂ ਕੋਲ ਪੀ ਐਚ ਡੀ ਕਰਨ ਲਈ ਸਕਾਲਰਸ਼ਿਪ ਦੀ ਪੇਸ਼ਕਸ਼ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਵੀਜ਼ੇ ਦੀ ਉਡੀਕ ਕਰਦੇ ਹੋਏ ਇੱਕ ਸਾਲ ਤੋਂ ਵੱਧ ਹੋ ਗਿਆ ਹੈ।

ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ 1 ਜੁਲਾਈ 2022 ਤੋਂ 28 ਫਰਵਰੀ 2023 ਦਰਮਿਆਨ ਲਗਭਗ 10,800 ਪੋਸਟ ਗ੍ਰੈਜੂਏਟ ਖੋਜ ਵੀਜ਼ੇ ਪ੍ਰਦਾਨ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਵੀਜ਼ੇ ਚੀਨ ਦੇ ਬਿਨੈਕਾਰਾਂ ਨੂੰ ਦਿੱਤੇ ਗਏ। ਇਸ ਸੂਚੀ ਵਿੱਚ ਭਾਰਤ ਤੀਜੇ ਨੰਬਰ 'ਤੇ ਰਿਹਾ।

* ਅਸਲ ਨਾਮ ਨਹੀਂ

Read the full details in English - via SBS News


Follow SBS Punjabi

Download our apps

Watch on SBS

Punjabi News

Stream now