ਪੰਜ ਵਿੱਚੋਂ ਇੱਕ ਆਸਟ੍ਰੇਲੀਅਨ ਵਿਅਕਤੀ 'ਹੇ-ਫੀਵਰ' ਤੋਂ ਪੀੜਤ ਹੈ ਅਤੇ ਸਿਹਤ ਅਧਿਕਾਰੀ ਇਨ੍ਹਾਂ ਲੋਕਾਂ ਲਈ ਅਗਲੇ ਕੁਝ ਮਹੀਨੇ ਸੰਘਰਸ਼ਪੂਰਣ ਹੋਣ ਦੀ ਚੇਤਾਵਨੀ ਦੇ ਰਹੇ ਹਨ।
ਮੈਲਬੌਰਨ ਯੂਨੀਵਰਸਿਟੀ ਦੁਆਰਾ ਸੰਚਾਲਿਤ 'ਹੇ-ਫੀਵਰ' ਭਵਿੱਖਬਾਣੀ ਕਰਨ ਵਾਲੀ ਸੰਸਥਾ 'ਮੈਲਬੌਰਨ ਪੋਲਨ' ਨੇ ਇਸ ਹਫਤੇ ਵਿਕਟੋਰੀਆ ਵਿੱਚ 'ਹੇ-ਫੀਵਰ' ਵਧਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਇਸ ਦੌਰਾਨ ਆਸਟ੍ਰੇਲੀਆ ਦੀ ਰਾਜਧਾਨੀ 'ਹੇ ਫੀਵਰ' ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ ਜਿਸ ਵਿੱਚ 29 ਪ੍ਰਤੀਸ਼ਤ ਲੋਕ ਇਸ ਅਲਰਜੀ ਤੋਂ ਪੀੜਤ ਹਨ ਜਦ ਕਿ ਨੋਰਦਰਨ ਟੈਰੀਟੋਰੀ ਵਿੱਚ 14 ਪ੍ਰਤੀਸ਼ਤ ਲੋਕ ਇਸ ਰੋਗ ਨਾਲ਼ ਜੂਝ ਰਹੇ ਹਨ।
ਕੁਈਨਜ਼ਲੈਂਡ ਯੂਨੀਵਰਸਿਟੀ ਆਫ਼ ਟੈਕਨਾਲੋਜੀ ਦੇ ਐਲਰਜੀ ਰਿਸਰਚ ਗਰੁੱਪ ਦੇ ਮੁਖੀ ਪ੍ਰੋਫੈਸਰ ਜੈਨੇਟ ਡੇਵਿਸ ਨੇ ਕਿਹਾ ਕਿ 'ਹੇ ਫੀਵਰ' ਨਾਲ਼ ਨਜਿੱਠਣ ਲਈ ਸਿਰਫ਼ ਇਸ ਦੇ ਲੱਛਣਾਂ 'ਤੇ ਕਾਬੂ ਪਾਉਣਾ ਹੀ ਨਹੀਂ ਬਲਕਿ ਇਸ ਲਈ ਮੂਲ ਤੌਰ ਉੱਤੇ ਜ਼ਿਮੇਵਾਰ ਕਾਰਨਾਂ ਦਾ ਇਲਾਜ ਅਤੇ ਜ਼ਿਆਦਾ ਸਮਾਂ ਘਰ ਵਿੱਚ ਰਹਿ ਕੇ 'ਹੇ-ਫੀਵਰ' ਦੇ ਕਾਰਕਾਂ ਨਾਲ਼ ਛੋਹ ਨੂੰ ਘਟਾਉਣਾ ਬਿਹਤਰ ਵਿਕਲਪ ਹੋ ਸਕਦਾ ਹੈ।