SKIP TO MAIN CONTENT

ਕੀ ਤੁਹਾਡਾ ਬੱਚਾ ਸਕੂਲ ਜਾਣ ਲਈ ਤਿਆਰ ਹੈ?

ਸਾਲ ਦੇ ਇਸ ਸਮੇਂ ਬਹੁਤ ਸਾਰੇ ਮਾਪੇ ਅਗਲੇ ਸਾਲ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਲਈ ਆਪਣੇ ਬੱਚਿਆਂ ਨੂੰ ਦਾਖਲ ਕਰਨ ਬਾਰੇ ਸੋਚ ਰਹੇ ਹੋਣਗੇ ਪਰ ਇਸ ਤੋਂ ਪਹਿਲਾਂ ਬਹੁਤ ਸਾਰੇ ਅਹਿਮ ਕਾਰਕਾਂ ਅਤੇ ਪ੍ਰਸ਼ਨਾਂ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ।

Children walking through a gate at a school.
Millions of students around the country will be returning to school next year, including new entrants for the first time. Source: AAP / Dean Lewins

2 min read

Published

By Ravdeep Singh

Source: SBS


Skip to article content

ਆਸਟ੍ਰੇਲੀਆ ਵਿੱਚ 6 ਅਤੇ 16 ਸਾਲ ਦੀ ਉਮਰ ਦੇ ਵਿੱਚਕਾਰ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਲਾਜ਼ਮੀ ਹੈ, ਹਾਲਾਂਕਿ ਵੱਖਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਉਮਰ ਦੇ ਵੱਖ-ਵੱਖ ਮਾਪਦੰਡ ਹਨ।

ਇੱਕ ਖੋਜ ਦਰਸਾਉਂਦੀ ਹੈ ਕਿ ਬਹੁਤ ਪਰਿਵਾਰਾਂ ਦੇ ਬੱਚੇ ਜ਼ਿਆਦਾਤਰ ਸਕੂਲ ਲੇਟ ਸ਼ੁਰੂ ਕਰਦੇ ਹਨ ਅਤੇ ਇਹ ਰੁਝਾਨ ਕੁੜੀਆਂ ਨਾਲੋਂ ਵੱਧ ਮੁੰਡਿਆਂ ਵਿਚ ਵੇਖਣ ਨੂੰ ਮਿਲਦਾ ਹੈ।

ਸਕੂਲ ਸ਼ੁਰੂ ਕਰਨ ਵਿੱਚ ਦੇਰੀ ਕਰਨ ਦਾ ਵਿਕਲਪ ਉਹਨਾਂ ਬੱਚਿਆਂ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੁੰਦਾ ਹੈ ਜਿਨ੍ਹਾਂ ਨੂੰ ਪੂਰਨ ਵਿਕਾਸ ਲਈ ਹੋਰ ਸਮਾਂ ਚਾਹੀਦਾ ਹੁੰਦਾ ਹੈ। ਇਸ ਵਿੱਚ ਜ਼ਿਆਦਾਤਰ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਬੱਚੇ ਸ਼ਾਮਲ ਹਨ। ਇਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਲਈ ਤਿਆਰ ਲਈ ਵਧੇਰੇ ਸਹਾਇਤਾ ਅਤੇ ਮਾਰਗਦਰਸ਼ਨ ਦੀ ਲੋੜ ਪੈਂਦੀ ਹੈ।

ਸਕੂਲ ਦੇ ਸ਼ੁਰੂਆਤੀ ਦੌਰ ਵਿੱਚ ਮਾਪਿਆਂ ਉੱਤੇ ਇਸ ਗੱਲ ਦਾ ਬਹੁਤ ਦਬਾਅ ਦੇਖਣ ਨੂੰ ਮਿਲਦਾ ਹੈ ਕਿ ਉਹ ਆਲ਼ੇ-ਦੁਵਾਲੇ ਦੇ ਮਾਹੌਲ ਤੋਂ ਪ੍ਰਭਾਵਿਤ ਹੋਏ ਬਿਨਾ ਠੀਕ ਫ਼ੈਸਲਾ ਲੈ ਸਕਣ ਪਰ ਇਹ ਯਾਦ ਰੱਖਣਯੋਗ ਹੈ ਕਿ ਸਕੂਲ ਸ਼ੁਰੂ ਕਰਨਾ ਬੱਚਿਆਂ ਦੇ ਜੀਵਨ ਵਿੱਚ ਆਉਣ ਵਾਲੇ ਪਰਿਵਰਤਨਾਂ ਵਿੱਚੋਂ ਇੱਕ ਅਹਿਮ ਪਰੀਵਰਤਨ ਹੈ ਜਿਸ ਵਿਚੋਂ ਹਰ ਬੱਚੇ ਨੂੰ ਨਿਕਲਣਾ ਪੈਂਦਾ ਹੈ।

ਜੇਕਰ ਤੁਸੀਂ ਇਸ ਖੇਤਰ ਵਿੱਚ ਆਪਣੇ ਬੱਚੇ ਦੇ ਵਿਕਾਸ ਬਾਰੇ ਯਕੀਨੀ ਨਹੀਂ ਹੋ ਤਾਂ ਤੁਸੀ ਸ਼ੁਰੂਆਤੀ ਬਚਪਨ ਦੇ ਸਿੱਖਿਅਕਾਂ, ਮੈਟਰਨਲ ਅਤੇ ਬਾਲ ਸਿਹਤ ਟੀਮ ਦੇ ਮੈਂਬਰਾਂ ਅਤੇ ਸਕੂਲ, ਜਿਸ ਬਾਰੇ ਤੁਸੀਂ ਵਿਚਾਰ ਕਰ ਰਹੇ ਹੋ, ਨਾਲ਼ ਸੰਪਰਕ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now