SKIP TO MAIN CONTENT

ਘਰ ਤੋਂ ਕੰਮ ਕਰਨ ਵਾਲੇ ਕਾਮਿਆਂ ਦੀ ਤਨਖਾਹ ਵਿੱਚ ਹੋਣੀ ਚਾਹੀਦੀ ਹੈ ਕਟੌਤੀ: ਸਾਬਕਾ ਪ੍ਰੀਮੀਅਰ ਜੈਫ਼ ਕੈਨੇਟ

ਅਗਸਤ 2021 ਵਿੱਚ ਹੋਈ ਆਖਰੀ ਜਨਗਣਨਾ ਮੁਤਾਬਕ ਲਗਭਗ 20 ਪ੍ਰਤੀਸ਼ਤ ਆਸਟ੍ਰੇਲੀਅਨ ਘਰ ਤੋਂ ਕੰਮ ਕਰ ਰਹੇ ਹਨ। ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਜੈਫ ਕੈਨੇਟ ਨੇ ਕਿਹਾ ਹੈ ਕਿ ਰੋਜ਼ਾਨਾ ਆਉਣ-ਜਾਣ ਉੱਤੇ ਲਗਦੇ ਸਮੇਂ ਅਤੇ ਤਣਾਅ ਤੋਂ ਇਲਾਵਾ, ਘਰੋਂ ਕੰਮ ਕਰ ਰਹੇ ਕਰਮਚਾਰੀ ਤਕਰੀਬਨ 10,000 ਡਾਲਰਾਂ ਦੀ ਸਲਾਨਾ ਦੀ ਬਚਤ ਕਰ ਰਹੇ ਹਨ। ਇਸ ਲਈ ਇਨ੍ਹਾਂ ਦੀ ਤਨਖਾਹ ਵਿੱਚ ਕਟੌਤੀ ਇਕ ਜਾਇਜ਼ ਕਦਮ ਹੋਵੇਗਾ।

A woman works on her laptop with a young girl sitting on her lap.
Source: Getty

2 min read

Published

By Ravdeep Singh, Madeleine Wedesweiler

Source: SBS


Skip to article content

ਸਾਬਕਾ ਵਿਕਟੋਰੀਅਨ ਪ੍ਰੀਮੀਅਰ ਜੈਫ ਕੈਨੇਟ ਨੇ ਸੁਝਾਅ ਦਿਤਾ ਹੈ ਕਿ ਘਰ ਤੋਂ ਕੰਮ ਕਰਨ ਵਾਲੇ ਜਨਤਕ ਖੇਤਰ ਦੇ ਕਰਮਚਾਰੀ ਦਫਤਰਾਂ ਤੋਂ ਕੰਮ ਕਰਨ ਵਾਲੇ ਆਪਣੇ ਸਹਿਕਰਮੀਆਂ ਨਾਲੋਂ ਘੱਟ ਖਰਚ ਕਰਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਘੱਟ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ 'ਰਿਮੋਟ ਵਰਕਰ' ਆਵਾਜਾਈ ਦੇ ਖਰਚਿਆਂ ਵਿੱਚ ਸਲਾਨਾ ਹਜ਼ਾਰਾਂ ਡਾਲਰਾਂ ਦੀ ਬਚਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਯਾਤਰਾ ਸਬੰਧੀ ਤਣਾਵਾਂ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ ਜਿਸ ਕਰਕੇ ਦਫ਼ਤਰ ਜਾ ਰਹੇ ਲੋਕਾਂ ਵਿਚ ਅਸੰਤੋਸ਼ ਪੈਦਾ ਹੋ ਰਿਹਾ ਹੈ।

ਸ਼੍ਰੀ ਕੈਨੇਟ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਘਰ ਤੋਂ ਕੰਮ ਕਰਨ ਦਾ ਕੋਈ ਵਿਕਲਪ ਨਹੀਂ ਹੈ ਉਨ੍ਹਾਂ ਨੂੰ ਸਾਲਾਨਾ ਲਗਭਗ 10,000 ਡਾਲਰ ਵਾਧੂ ਖਰਚ ਕਰਨਾ ਪੈ ਰਿਹਾ ਹੈ।

ਵਿਰੋਧੀ ਧਿਰ ਦੇ ਵਿੱਤੀ ਬੁਲਾਰੇ, ਜੇਨ ਹਿਊਮ ਨੇ ਵੀ ਕਿਹਾ ਕਿ ਕਾਮਿਆਂ ਨੂੰ ਸੀ ਬੀ ਡੀ ਵਿੱਚ ਵਾਪਸ ਲਿਆਉਣਾ ਚਾਹੀਦਾ ਹੈ, ਪਰ ਵਿਕਟੋਰੀਆ ਦੇ ਜਨਤਕ ਕਰਮਚਾਰੀਆਂ ਵਿਚ ਫਿਲਹਾਲ ਅਜਿਹਾ ਦੇਖਣ ਨੂੰ ਨਹੀਂ ਮਿਲ ਰਿਹਾ।

ਏ ਸੀ ਟੀ ਯੂ ਦੀ ਸਕੱਤਰ ਸੈਲੀ ਮੈਕਮੈਨਸ ਨੇ ਕਿਹਾ ਕਿ "ਜਦੋਂ ਵੀ ਵਰਕਰਾਂ ਨੂੰ ਪ੍ਰਭਾਵਿਤ ਕਰਦਾ ਕੋਈ ਅਹਿਮ ਮੁੱਦਾ ਹੁੰਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਲਿਬਰਲ ਪਾਰਟੀ ਕੋਲ ਲੋਕਾਂ ਦੀ ਤਨਖਾਹ ਵਿੱਚ ਕਟੌਤੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੁੰਦਾ"


Follow SBS Punjabi

Download our apps

Watch on SBS

Punjabi News

Stream now