ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਨੌਕਰੀਆਂ ਦੀ ਭਰਤੀ ਕਰਨ ਵੇਲੇ ਨਾਵਾਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ ਵਿਤਕਰਾ

Muslim businesswomen sealing a deal with a handshake

A rose by any other name would not be hired – job applicants are more likely to be successful if their name is English-sounding rather than ethnic. Credit: Luis Alvarez/Getty Images

ਇੱਕ ਨਵਾਂ ਅਧਿਐਨ ਦਰਸਾਉਂਦਾ ਹੈ ਕਿ ਅੰਗਰੇਜ਼ੀ ਆਵਾਜ਼ ਵਾਲੇ ਨਾਮ ਨੌਕਰੀ ਦੀਆਂ ਅਰਜ਼ੀਆਂ ਵਿੱਚ ਨਸਲੀ ਨਾਵਾਂ ਨੂੰ ਪਛਾੜਦੇ ਹਨ। ਬਹੁ-ਸੱਭਿਆਚਾਰਕ ਆਸਟ੍ਰੇਲੀਆ ਵਾਸੀਆਂ ਦੀ ਨੁਮਾਇੰਦਗੀ ਕਰਨ ਵਾਲੀ ਸਿਖਰ ਸੰਸਥਾ ਦਾ ਕਹਿਣਾ ਹੈ ਕਿ ਆਰਥਿਕਤਾ ਨੂੰ ਵਧਾਉਣ ਲਈ ਭਰਤੀ ਪ੍ਰਕਿਰਿਆਵਾਂ ਵਿੱਚ ਹੋਰ ਵਿਭਿੰਨਤਾ ਨੂੰ ਲਾਗੂ ਕਰਨ ਦੀ ਲੋੜ ਹੈ।


ਇੱਕ ਨਵਾਂ ਅਧਿਐਨ ਦਰਸਾਉਂਦਾ ਹੈ ਕਿ ਆਸਟ੍ਰੇਲੀਆ ਦੇ ਭਰਤੀ ਉਦਯੋਗ ਵਿੱਚ ਅਜੇ ਵੀ ਵਿਤਕਰਾ ਕੀਤਾ ਜਾਂਦਾ ਹੈ, ਇੱਥੋਂ ਤੱਕ ਕਿ ਇੱਕ ਵਿਅਕਤੀ ਦੇ ਨਾਮ ਕਰਕੇ ਵੀ ਉਸ ਨਾਲ ਵਿਤਕਰਾ ਕੀਤਾ ਜਾ ਸਕਦਾ ਹੈ।

ਮੋਨਾਸ਼ ਬਿਜ਼ਨਸ ਸਕੂਲ ਦੇ ਦੋ ਸਾਲਾਂ ਦੇ ਅਧਿਐਨ ਨੇ12 ਵੱਖ-ਵੱਖ ਕਿੱਤਿਆਂ ਵਿੱਚ ਮੈਲਬੌਰਨ, ਸਿਡਨੀ ਅਤੇ ਬ੍ਰਿਸਬੇਨ ਵਿੱਚ 4000 ਨੌਕਰੀਆਂ ਦੇ ਇਸ਼ਤਿਹਾਰਾਂ ਲਈ 12,000 ਨੌਕਰੀਆਂ ਦੀਆਂ ਅਰਜ਼ੀਆਂ ਜਮ੍ਹਾਂ ਕਰਵਾਈਆਂ।

ਲੀਡ ਖੋਜਕਾਰ ਪ੍ਰੋਫੈਸਰ ਐਂਡਰੀਅਸ ਲੀਬ੍ਰਾਂਟ ਦਾ ਕਹਿਣਾ ਹੈ ਕਿ ਅਧਿਐਨ ਮੁੱਖ ਤੌਰ 'ਤੇ ਲੀਡਰਸ਼ਿਪ ਦੇ ਅਹੁਦਿਆਂ 'ਤੇ ਕੇਂਦ੍ਰਿਤ ਸੀ।

ਨਤੀਜੇ ਦਰਸਾਉਂਦੇ ਹਨ ਕਿ ਇੱਕੋ ਜਿਹੇ ਰੈਜ਼ਿਊਮੇ ਦੇ ਬਾਵਜੂਦ, ਅਤੇ ਸਾਰੇ ਉਮੀਦਵਾਰਾਂ ਦੇ ਆਸਟ੍ਰੇਲੀਆ ਵਿੱਚ ਪੈਦਾ ਹੋਣ ਦੇ ਬਾਵਜੂਦ, ਨਸਲੀ ਘੱਟ ਗਿਣਤੀਆਂ ਨੂੰ ਲੀਡਰਸ਼ਿਪ ਅਹੁਦਿਆਂ ਲਈ ਅੰਗਰੇਜ਼ੀ ਨਾਮ ਵਾਲੇ ਬਿਨੈਕਾਰਾਂ ਨਾਲੋਂ 57.4 ਪ੍ਰਤੀਸ਼ਤ ਘੱਟ ਕਾਲ-ਬੈਕ ਪ੍ਰਾਪਤ ਹੋਏ।

ਅਤੇ ਗੈਰ-ਲੀਡਰਸ਼ਿਪ ਅਹੁਦਿਆਂ ਲਈ, ਨਸਲੀ ਘੱਟ ਗਿਣਤੀਆਂ ਨੂੰ 45.3 ਪ੍ਰਤੀਸ਼ਤ ਘੱਟ ਕਾਲ-ਬੈਕ ਪ੍ਰਾਪਤ ਹੋਏ।

ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕਾਉਂਸਿਲਜ਼ ਆਫ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਮੁਹੰਮਦ ਅਲ-ਖਫਾਜੀ ਦਾ ਕਹਿਣਾ ਹੈ ਕਿ ਨਤੀਜੇ ਚਿੰਤਾਜਨਕ ਹਨ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now