SKIP TO MAIN CONTENT

ਭਾਰਤ ਵੱਲੋਂ ਅੰਤਰਰਾਸ਼ਟਰੀ ਆਗਮਨ ਨਿਯਮਾਂ ਵਿੱਚ ਅਹਿਮ ਬਦਲਾਅ

ਅੰਤਰਰਾਸ਼ਟਰੀ ਯਾਤਰਾ ਆਗਮਨ ਨਿਯਮਾਂ ਵਿੱਚ ਮਹੱਤਵਪੂਰਨ ਤਬਦੀਲੀਆਂ ਦੀ ਘੋਸ਼ਣਾ ਕਰਦੇ ਹੋਏ ਭਾਰਤੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਯਾਤਰੀ ਹੁਣ ਭਾਰਤ ਵਿੱਚ ਦਾਖਲ ਹੋਣ ਲਈ ਆਪਣਾ ਵੈਕਸੀਨ ਸਰਟੀਫਿਕੇਟ ਜਾਂ ਨਕਾਰਾਤਮਕ 'ਆਰ ਟੀ - ਪੀ ਸੀ ਆਰ' ਟੈਸਟ ਦਿਖਾ ਸਕਦੇ ਹਨ।

International passengers arrive at New Delhi's Indira Gandhi International Airport. (file)
International passengers arrive at New Delhi's Indira Gandhi International Airport. (file) Source: Sonu Mehta/Hindustan Times via Getty Images

2 min read

Published

Updated

By Ravdeep Singh, Sahil Makkar


Skip to article content

ਭਾਰਤ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ 'ਔਨਲਾਈਨ ਏਅਰ ਸੁਵਿਧਾ' ਪੋਰਟਲ 'ਤੇ ਸਵੈ-ਘੋਸ਼ਣਾ ਫ਼ਾਰਮ ਭਰਨਾ ਪਵੇਗਾ ਅਤੇ ਪਿਛਲੇ 14 ਦਿਨਾਂ ਵਿੱਚ ਆਪਣੀ ਯਾਤਰਾ ਦਾ ਵੇਰਵਾ ਪ੍ਰਦਾਨ ਕਰਨਾ ਪਵੇਗਾ।

ਹਰ ਫ਼ਲਾਈਟ ਵਿੱਚੋਂ ਲਗਭਗ 2 ਪ੍ਰਤੀਸ਼ਤ ਯਾਤਰੀਆਂ ਦਾ ਹਵਾਈ ਅੱਡੇ ਪਹੁੰਚਣ 'ਤੇ ਕੋਵਿਡ-19 ਦਾ ਟੈਸਟ ਕੀਤਾ ਜਾਵੇਗਾ।

ਯਾਤਰੀਆਂ ਨੂੰ 72 ਘੰਟੇ ਪਹਿਲਾਂ ਕੀਤੇ ਆਪਣੇ ਨਕਾਰਾਤਮਕ 'ਆਰ ਟੀ - ਪੀ ਸੀ ਆਰ' ਟੈਸਟ ਦਾ ਨਤੀਜਾ ਦਿਖਾਣ ਦੀ ਲੋੜ ਪਵੇਗੀ। ਆਸਟ੍ਰੇਲੀਆ, ਕੈਨੇਡਾ, ਸ਼੍ਰੀਲੰਕਾ, ਸਿੰਗਾਪੁਰ ਅਤੇ 72 ਹੋਰ ਦੇਸ਼ਾਂ ਦੇ ਯਾਤਰੀ ਦੇਸ਼ ਵਿੱਚ ਦਾਖਲ ਹੋਣ ਲਈ 'ਏਅਰ ਸੁਵਿਧਾ' ਪੋਰਟਲ 'ਤੇ ਆਪਣਾ ਵੈਕਸੀਨ ਸਰਟੀਫਿਕੇਟ ਵੀ ਅਪਲੋਡ ਕਰ ਸਕਦੇ ਹਨ।

ਸਿਹਤ ਅਧਿਕਾਰੀਆਂ ਵਲੋਂ ਹਵਾਈ ਅੱਡੇ 'ਤੇ ਸਾਰੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾਵੇਗੀ ਪਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪਹੁੰਚਣ ਤੋਂ ਪਹਿਲਾਂ ਅਤੇ ਪਹੁੰਚਣ ਤੋਂ ਬਾਅਦ ਵਾਲ਼ੇ ਸਾਰੇ ਲਾਜ਼ਮੀ ਟੈਸਟਾਂ ਤੋਂ ਛੋਟ ਦੇ ਦਿੱਤੀ ਗਈ ਹੈ।

ਨਵੇਂ ਨਿਯਮ 14 ਫ਼ਰਵਰੀ ਤੋਂ ਲਾਗੂ ਕੀਤੇ ਗਏ ਹਨ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now