ਕੋਵਡ-19 ਮਹਾਂਮਾਰੀ ਦੇ ਪਏ ਪ੍ਰਭਾਵ ਕਾਰਣ ਦੇਸ਼ ਦੀ ਆਰਥਿਕਤਾ ਦੀ ਮੁੜ ਉਸਾਰੀ ਲਈ ਸਥਾਪਿਤ ਕੀਤੀ ਗਈ ਗਲੋਬਲ ਬਿਜ਼ਨਸ ਐਂਡ ਟੇਲੈਂਟ ਅਟਰੈਕਸ਼ਣ ਟਾਸਕਫੋਰਸ ਦੀ ਏਸ ਪਹਿਲਕਦਮੀ ਤਹਿਤ ਦੁਨੀਆ ਭਰ ਦੀਆਂ ਪ੍ਰਮੁੱਖ ਪ੍ਰਤਿਭਾਵਾਂ ਅਤੇ ਉੱਚ-ਮੁੱਲ ਵਾਲੇ ਕਾਰੋਬਾਰਾਂ ਨੂੰ ਆਸਟ੍ਰੇਲੀਆ ਪਰਵਾਸ ਲਈ ਆਕਰਸ਼ਿਤ ਕੀਤਾ ਜਾਵੇਗਾ।
ਭਾਵੇਂ ਭਾਰਤ ਕੁਸ਼ਲ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਹੈ ਪਰ ਸ਼ੁਰੂਆਤੀ ਦੌਰ ਵਿੱਚ ਅਮਰੀਕਾ, ਬ੍ਰਿਟੇਨ, ਹਾਂਗ ਕਾਂਗ ਅਤੇ ਸਿੰਗਾਪੁਰ ਸਮੇਤ ਚਾਰ ਦੇਸ਼ਾਂ ਦੇ ਇਛੁੱਕ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਆਸਟ੍ਰੇਲੀਆਈ ਸਰਕਾਰ ਦੀ ਉਲੀਕੀ ਗਈ ਜੌਬਮੇਕਰ ਯੋਜਨਾ ਅਧੀਨ ਭਾਰਤ ਇਸ ਵੇਲੇ ਸ਼ੁਰੂਆਤੀ ਪ੍ਰੋਗਰਾਮ ਦਾ ਹਿੱਸਾ ਭਾਵੇਂ ਨਹੀਂ ਬਣ ਸਕਿਆ ਪਰ ਸ਼੍ਰੀ ਟੱਜ ਨੇ ਭਰੋਸਾ ਦੁਵਾਇਆ ਹੈ ਕਿ ਭਾਰਤ ਦੇ ਪ੍ਰਤਿਭਾਸ਼ਾਲੀ ਕਾਰੋਬਾਰਾਂ ਅਤੇ ਹੁਨਰਵੰਦ ਪ੍ਰਵਾਸੀਆਂ ਨੂੰ ਲੰਮੇ ਸਮੇਂ ਤੱਕ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ।
ਬਹੁ-ਸੱਭਿਆਚਾਰਕ ਮੀਡੀਆ ਨਾਲ਼ ਗਲ-ਬਾਤ ਕਰਦਿਆਂ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਕਿ ਟਾਸਕ ਫੋਰਸ ਸ਼ੁਰੂਆਤੀ ਦੌਰ ਵਿੱਚ ਸਿਰਫ਼ ਤਿੰਨ ਪ੍ਰਮੁੱਖ ਖੇਤਰਾਂ', ਉੱਨਤ ਨਿਰਮਾਣ, ਵਿੱਤੀ ਸੇਵਾਵਾਂ (ਸਮੇਤ ਫਿਨਟੈਕ) ਅਤੇ ਸਿਹਤ ਤੇ ਧਿਆਨ ਕੇਂਦ੍ਰਤ ਕਰੇਗੀ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
