ਕੁਆਨਟਸ ਅਤੇ ਇੰਡੀਗੋ ਵਿਚਕਾਰ ਹੋਏ 'ਕੋਡਸ਼ੇਅਰ' ਸਮਝੌਤਾ ਦੇ ਦੂਜੇ ਵਿਸਥਾਰ ਤਹਿਤ ਕੁਆਨਟਸ ਏਅਰਲਾਈਨ ਰਾਹੀਂ ਨਵੀਂ ਦਿੱਲੀ ਅਤੇ ਬੈਂਗਲੁਰੂ ਵਿੱਚ ਉਤਰਣ ਵਾਲੇ ਯਾਤਰੀਆਂ ਨੂੰ ਅੱਠ ਹੋਰ ਭਾਰਤੀ ਸ਼ਹਿਰਾਂ ਵਿੱਚ ਨਿਰਵਿਘਨ 'ਕਨੈਕਸ਼ਨ' ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਕੁਆਨਟਸ-ਇੰਡੀਗੋ ਕਨੈਕਟਿੰਗ ਫਲਾਈਟਾਂ 'ਤੇ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਇੰਡੀਗੋ ਉਡਾਣਾਂ ਤੇ ਵੀ ਕੁਆਨਟਸ ਉਡਾਣਾਂ ਜਿਨ੍ਹਾਂ 'ਲਗੇਜ' ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਨਵੇਂ ਟਿਕਾਣੇ ਜੋ ਇਸ ਸਮਝੌਤੇ ਤਹਿਤ ਸ਼ਾਮਲ ਕੀਤੇ ਗਏ ਹਨ ਉਨ੍ਹਾਂ ਵਿੱਚ ਚੰਡੀਗੜ੍ਹ, ਗੁਹਾਟੀ, ਇੰਦੌਰ, ਮੰਗਲੌਰ, ਜੈਪੁਰ, ਨਾਗਪੁਰ, ਤਿਰੂਵਨੰਤਪੁਰਮ ਅਤੇ ਵਿਸ਼ਾਖਾਪਟਨਮ ਸ਼ਾਮਲ ਹਨ।
ਮੌਜੂਦਾ ਸੂਚੀ ਵਿੱਚ ਅਹਿਮਦਾਬਾਦ, ਅੰਮ੍ਰਿਤਸਰ, ਚੇਨਈ, ਗੋਆ, ਮੁੰਬਈ, ਕੋਚੀ, ਕੋਲਕਾਤਾ, ਹੈਦਰਾਬਾਦ, ਲਖਨਊ, ਪਟਨਾ ਅਤੇ ਪੁਣੇ ਸ਼ਾਮਲ ਹਨ।