SKIP TO MAIN CONTENT

ਭਾਰਤੀ ਅਧਿਕਾਰੀਆਂ ਨੇ ਕਿਸਾਨਾ ਦੇ ਵਿਰੋਧ ਪ੍ਰਦਰਸ਼ਨ ਖਿਲਾਫ਼ ਦਿੱਤੀ ਚੇਤਾਵਨੀ

ਕੋਰੋਨਾਵਾਇਰਸ ਦੇ ਫੈਲਾਵ ਉਤੇ ਕਾਬੂ ਰੱਖਣ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਹਫ਼ਤੇ ਕਿਸਾਨਾਂ ਵਲੋਂ ਯੋਜਨਾਬੱਧ ਕੀਤੀ ਗਈ ਰੈਲੀ, ਪਿਛਲੇ ਮਹੀਨੇ ਗੰਗਾ ਇਸ਼ਨਾਨ ਕਰਕੇ ਵਿਸ਼ਾਲ ਪੱਧਰ ਤੇ ਕੋਰੋਨਾਵਾਇਰਸ ਦੇ ਫੈਲਣ ਵਾਲੀ ਭਿਆਨਕ ਘਟਨਾ ਵਰਗਾ ਰੂਪ ਧਾਰਨ ਕਰ ਸਕਦੀ ਹੈ।

Farmers gathered for a protest march against new farm laws, from Karnal to Singhu Border on 23 May 2021 in Karnal, India.
Farmers gathered for a protest march against new farm laws, from Karnal to Singhu Border on 23 May 2021 in Karnal, India. Source: Manoj Dhaka/Hindustan Times via Getty Images

2 min read

Published

By Ravdeep Singh


Skip to article content

ਭਾਰਤ ਸਰਕਾਰ ਨੇ ਕਿਸਾਨਾਂ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਵਲੋਂ ਸਾਰੇ ਦੇਸ਼ ਵਿੱਚ ਇਸ ਹਫ਼ਤੇ ਯੋਜਨਾਬੱਧ ਕੀਤਾ ਜਾ ਰਿਹਾ ਵਿਸ਼ਾਲ ਰੋਸ ਮੁਜ਼ਾਹਰਾ ਕੋਰੋਨਾਵਾਇਰਸ ਦਾ ਵੱਡੇ ਪੱਧਰ ਤੇ ਫੈਲਾਵ ਕਰ ਸਕਦਾ ਹੈ।

ਪਹਿਲਾਂ ਹੀ ਰਾਜਨੀਤਕ ਪਾਰਟੀਆਂ ਵਲੋਂ ਸਥਾਨਕ ਚੋਣਾਂ ਕਰਕੇ ਕੀਤੀਆਂ ਗਇਆਂ ਰਾਜਨੀਤਿਕ ਰੈਲੀਆਂ, ਜਿੱਥੇ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਨਾ ਹੋਣ ਕਰਕੇ ਬਣੇ ਭਿਆਨਕ ਹਲਾਤਾਂ ਉਤੇ ਹੁਣ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।

ਕਿਸਾਨਾਂ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਸਾਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਕਰਣ ਦਾ ਫੈਸਲਾ ਕੀਤਾ ਹੈ। ਇਸ ਮੁਹਿਮ ਦੇ ਛੇ ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਸਰਕਾਰ ਵਲੋਂ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਖ਼ਿਲਾਫ਼ ਇਹ ਵਿਰੋਧ ਪ੍ਰਦਰਸ਼ਨ ਦਾ ਫ਼ੈਸਲਾ ਕਿਸਾਨ ਯੂਨੀਅਨਾਂ ਵਲੋਂ ਲਿਆ ਗਿਆ ਹੈ।

ਕਿਸਾਨ ਸੰਗਠਨਾਂ ਦੀ ਸਾਂਝੀ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ," ਅਸੀ ਵਿਰੋਧ ਕਰਦੇ ਕਿਸਾਨਾਂ ਜਾ ਹੋਰ ਕਿਸੇ ਦੀ ਜਾਣ ਜੋਖ਼ਮ ਵਿੱਚ ਨਹੀਂ ਪਾਉਣਾ ਚਾਹੁੰਦੇ ਪਰ ਕਾਰਪੋਰੇਟ ਘਰਾਣਿਆਂ ਦੀ ਗ਼ੁਲਾਮੀ ਦੇ ਖ਼ਿਲਾਫ਼ ਅਪਣੇ ਹੱਕ ਦੀ ਲੜਾਈ ਵੀ ਆਪਣੇ ਆਪ ਵਿੱਚ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੈ।"

 

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now