ਭਾਰਤੀ ਹਾਈ ਕਮਿਸ਼ਨ ਨੇ ਆਸਟ੍ਰੇਲੀਅਨ ਵੀਜ਼ੇ ਦੇ ਹੁੰਦਿਆਂ ਭਾਰਤ ਫ਼ਸੇ ਵਿਦਿਆਰਥੀਆਂ ਨੂੰ ਰਜਿਸਟਰ ਹੋਣ ਦੀ ਦਿੱਤੀ ਸਲਾਹ

ਆਸਟ੍ਰੇਲੀਆ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਸਮੇਂ ਭਾਰਤ ਵਿਚ ਫ਼ਸੇ ਵਿਦਿਆਰਥੀਆਂ ਜਿਨ੍ਹਾਂ ਕੋਲ ਆਸਟ੍ਰੇਲੀਆ ਦਾ ਵੀਜ਼ਾ ਹੈ, ਨੂੰ ਭਾਰਤੀ ਹਾਈ ਕਮਿਸ਼ਨ ਨਾਲ 'ਔਨਲਾਈਨ' ਰਜਿਸਟਰ ਹੋਣ ਦੀ ਸਲਾਹ ਦਿੱਤੀ ਹੈ। ਇਸ ਪਿਛਲੀ ਮਨਸ਼ਾ ਭਾਰਤ ਦੇ ਵੈਕਸੀਨੇਸ਼ਨ ਪ੍ਰੋਗਰਾਮ ਨਾਲ ਜੋੜਕੇ ਵੇਖੀ ਜਾ ਰਹੀ ਹੈ।

indian students

Here's why the Indian High Commission has advised students stuck in India to register online. (Representational image). Source: JHU Sheridan Libraries/Gado/Getty Images

ਭਾਰਤੀ ਹਾਈ ਕਮਿਸ਼ਨ ਦਾ ਕਹਿਣਾ ਹੈ ਕਿ ਮਹਾਂਮਾਰੀ ਦੌਰਾਨ ਇਸ ਤਰਾਂਹ ਕਰਨਾ ਉਨ੍ਹਾਂ ਦੇ ਸਿਹਤਯਾਬ ਰਹਿਣ ਦੇ ਹਿੱਤ ਵਿੱਚ ਹੋਵੇਗਾ ਅਤੇ ਜਦੋਂ ਸਰਹੱਦਾਂ ਮੁੜ ਖੁੱਲ੍ਹਦੀਆਂ ਹਨ ਤਾਂ ਉਹਨਾਂ ਦੇ ਆਸਟ੍ਰੇਲੀਆ ਵਾਪਸ ਪਰਤਣ ਵਿੱਚ ਵੀ ਸਹਾਈ ਹੋਵੇਗਾ।

ਫ਼ੈਡਰਲ ਸਰਕਾਰ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਮੇਂ ਆਸਟ੍ਰੇਲੀਆ ਵਿੱਚ 110,000 ਤੋਂ ਵੱਧ ਅੰਤਰਾਸ਼ਟਰੀ ਵਿਦਿਆਰਥੀ ਸਰਹੱਦ ਬੰਦ ਹੋਣ ਕਾਰਨ 'ਔਨਲਾਈਨ' ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਇਸ ਵੇਲ਼ੇ ਭਾਰਤ ਵਿੱਚ ਹਨ।

ਐਸ ਬੀ ਐਸ ਪੰਜਾਬੀ ਵਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਹਾਈ ਕਮਿਸ਼ਨ ਨੇ ਕਿਹਾ ਕਿ ਇਸ ਪਿਛਲਾ ਮੁਖ ਕਾਰਣ 18 ਸਾਲ ਤੋਂ ਉਪਰ ਉਮਰ ਦੇ ਸਾਰੇ ਲੋਕਾਂ ਨੂੰ ਭਾਰਤ ਵਿੱਚ ਵੈਕਸੀਨੇਸ਼ਨ ਦੇਣ ਨਾਲ਼ ਸਬੰਧਤ ਹੈ।

Advertisement
ਇਸ ਦੌਰਾਨ ਗਲੋਬਲ ਰੀਚ ਦੇ ਡਾਇਰੈਕਟਰ ਰਵੀ ਲੋਚਨ ਸਿੰਘ, ਜੋ ਕਿ ਦੱਖਣੀ ਏਸ਼ੀਆ ਦੇਸ਼ਾਂ ਦੀਆਂ ਆਸਟ੍ਰੇਲੀਅਨ ਯੂਨੀਵਰਸਿਟੀਆਂ ਦੇ ਨੁਮਾਂਇੰਦੇ ਵੀ ਹਨ, ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਪ੍ਰਕਾਰ ਵਿਦਿਆਰਥੀਆਂ ਕੋਲੋਂ ਜਾਣਕਾਰੀ ਨੂੰ ਇਕੱਠਾ ਕਰਨ ਦਾ ਮਕਸਦ ਬਹੁਤ ਅਸਪਸ਼ਟ ਹੈ ਕਿਉਂਕਿ ਗ੍ਰਹਿ ਵਿਭਾਗ ਕੋਲ ਬਾਹਰ ਫ਼ਸੇ ਭਾਰਤੀ ਵਿਦਿਆਰਥੀਆਂ ਸੰਬੰਧਤ ਸਾਰੀ ਜਾਣਕਾਰੀ ਪਹਿਲੇ ਹੀ ਮੌਜੂਦ ਹੈ।

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।
Share
Published 4 June 2021 at 9:57am
By Avneet Arora, Ravdeep Singh