ਯਾਤਰਾ ਪਾਬੰਦੀਆਂ ਲਗੇ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਦਾ ਆਸਟ੍ਰੇਲੀਆ ਆਉਣ ਵਿੱਚ ਉਤਸ਼ਾਹ ਬਰਕਰਾਰ: ਭਾਰਤੀ ਹਾਈ ਕਮਿਸ਼ਨਰ

ਆਸਟ੍ਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਮਨਪ੍ਰੀਤ ਵੋਹਰਾ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਸਟ੍ਰੇਲੀਆ ਆਉਣ ਦੇ ਉਤਸ਼ਾਹ ਵਿੱਚ ਕਮੀ ਨਹੀਂ ਆਈ ਹੈ ਜੋ ਕਿ ਸਥਾਨਕ ਸਿੱਖਿਆ ਖੇਤਰ ਲਈ ਇੱਕ ਚੰਗੀ ਖ਼ਬਰ ਹੈ।

Indian High Commissioner to Australia Manpreet Vohra

Indian High Commissioner to Australia Manpreet Vohra Source: Ben Patrick, SBS News

ਆਸਟ੍ਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਫ਼ੈਡਰਲ ਸਰਕਾਰ ਦੁਆਰਾ ਵਿਵਾਦਪੂਰਨ ਯਾਤਰਾ ਪਾਬੰਦੀਆਂ ਦੇ ਬਾਵਜੂਦ ਵੀ ਭਾਰਤੀ ਵਿਦਿਆਰਥੀ ਹਲਾਤ ਸੁਖਾਵੇਂ ਹੁੰਦੇ ਹੀ ਵਾਪਸ ਪਰਤਨੇ ਸ਼ੁਰੂ ਹੋ ਜਾਣਗੇ।

ਸ਼੍ਰੀ ਵੋਹਰਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਆਸਟ੍ਰੇਲੀਆ ਵਿੱਚ ਆਪਣਾ ਬਹੁਤ ਕੀਮਤੀ ਸਮਾਂ ਨਿਵੇਸ਼ ਕੀਤਾ ਹੈ ਅਤੇ ਬਾਰਡਰ ਖੋਲ੍ਹਣ ਤੋਂ ਬਾਅਦ ਉਹ ਆਪਣੇ ਕੋਰਸ ਪੂਰੇ ਕਰਨ ਲਈ ਵਾਪਸ ਆ ਜਾਣਗੇ।

ਉਨ੍ਹਾਂ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ, “ਸਿੱਖਿਆ ਪ੍ਰਾਪਤ ਕਰਣ ਲਈ ਆਸਟ੍ਰੇਲੀਆ ਇੱਕ ਬਹੁਤ ਵਧਿਆ ਮੁਲਕ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੁੜ ਵਾਪਸ ਆ ਕੇ ਆਪਣੀ ਪੜਾਈ ਮੁਕੱਮਲ ਕਰਣਾ ਹੀ ਸੱਭ ਤੋਂ ਦੁਕਵਾਂ ਵਿਕਲਪ ਹੋਵੇਗਾ”

ਸ੍ਰੀ ਵੋਹਰਾ ਨੇ ਕਿਹਾ ਕਿ ਉਨ੍ਹਾਂ ਦਾ ਮਨਣਾ ਹੈ ਕਿ ਫ਼ੈਡਰਲ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਵਿਵਾਦਪੂਰਨ ਯਾਤਰਾ ਪਾਬੰਦੀਆਂ ਭਾਰਤੀਆਂ ਵਲ ਕਿਸੇ ਕਿਸਮ ਦੇ ਪੱਖਪਾਤੀ ਰਵਈਏ ਦਾ ਇਸ਼ਾਰਾ ਨਹੀਂ ਕਰਦੀਆਂ।

ਫ਼ੈਡਰਲ ਸਰਕਾਰ ਦੇ ਅੰਕੜਿਆਂ ਅਨੁਸਾਰ ਸਰਹੱਦਾਂ ਬੰਦ ਹੋਣ ਕਾਰਨ ਇਸ ਸਮੇਂ ਆਸਟ੍ਰੇਲੀਆ ਵਿੱਚ ਉੱਚ ਸਿੱਖਿਆ ਕੋਰਸਾਂ ਵਿੱਚ ਦਾਖਲ 110,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਔਨਲਾਈਨ ਪੜ੍ਹ ਰਹੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਭਾਰਤ ਵਿਚ ਫ਼ਸੇ ਹੋਏ ਹਨ।

 

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Share

2 min read

Published

Updated

By Shuba Krishnan, Ravdeep Singh


Share this with family and friends


Follow SBS Punjabi

Download our apps

Watch on SBS

Punjabi News

Watch now