ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਦੇ ਨਾਲ ਇਹ ਦੋ-ਤਰਫ਼ਾ ਯਾਤਰਾ ਸਮਝੌਤਾ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਲਾਗੂ ਹੋ ਜਾਵੇਗਾ।
ਕੁਆਰੰਟੀਨ-ਰਹਿਤ ਯਾਤਰਾ 18 ਅਪ੍ਰੈਲ ਵੈਲਿੰਗਟਨ ਸਮੇਂ ਅਨੁਸਾਰ (ਜਾਂ ਈ ਸ ਟ ਸਮੇਂ ਅਨੁਸਾਰ ਰਾਤ ਦੇ 9:59 ਵਜੇ) ਰਾਤ 11.59 ਵਜੇ ਤੋਂ ਸ਼ੁਰੂ ਹੋਵੇਗੀ ਜਿਸ ਤੋਂ ਬਾਅਦ ਆਸਟ੍ਰੇਲੀਅਨ ਲੋਕਾਂ ਨੂੰ ਕੁਆਰੰਟੀਨ-ਰਹਿਤ ਯਾਤਰਾ ਦੀ ਆਜ਼ਾਦੀ ਹੋਵੇਗੀ।
ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਨਿਊਜ਼ੀਲੈਂਡ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਸਰਹੱਦਾਂ ਨੂੰ ਪਿਛਲੇ ਸਾਲ ਮਾਰਚ ਤੋਂ ਲਗਭਗ ਸਾਰੇ ਗੈਰ-ਨਾਗਰਿਕਾਂ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਦੋਵਾਂ ਦੇਸ਼ਾਂ ਵਿੱਚ ਆਗਮਨ 'ਤੇ ਦੋ ਹਫਤਿਆਂ ਦੀ ਲਾਜ਼ਮੀ ਕੁਆਰੰਟੀਨ ਕਰਨੀ ਪੈਂਦੀ ਸੀ।
ਇਹ ਯਾਤਰਾ ਸਮਝੌਤੇ ਨਾਲ਼ ਮਹਾਮਾਰੀ ਕਾਰਣ ਵੱਖ ਹੋਏ ਪਰਿਵਾਰਾਂ ਨੂੰ ਦੁਬਾਰਾ ਜੋੜਨ ਅਤੇ ਨਿਊਜ਼ੀਲੈਂਡ ਵਿੱਚ ਸੈਰ-ਸਪਾਟਾ ਮੁੜ ਤੋਂ ਵਧਾਉਣ ਵਿੱਚ ਬਹੁਤ ਸਹਾਇਤਾ ਮਿਲੇਗੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਹਰ ਸਾਲ ਆਸਟ੍ਰੇਲੀਅਨ ਸੈਲਾਨੀਆਂ ਵਲੋਂ ਨਿਊਜ਼ੀਲੈਂਡ ਦੀ ਆਰਥਿਕਤਾ ਵਿੱਚ 2 ਬਿਲੀਅਨ ਡਾਲਰ ਦਾ ਕੀਮਤੀ ਯੋਗਦਾਨ ਪਾਇਆ ਜਾਂਦਾ ਸੀ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।