ਪ੍ਰਧਾਨ ਮੰਤਰੀ ਜੈਸਿਨਡਾ ਆਰਡਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦਾ ਸਿੰਗਾਪੁਰ ਨਾਲ ਉਡਾਣਾਂ ਸ਼ੁਰੂ ਕਰਣ ਨਾਲ ਨਿਊਜ਼ੀਲੈਂਡ-ਆਸਟ੍ਰੇਲੀਆ ਆਵਾਜਾਈ ਨੂੰ ਪੂਰੀ ਤਰਾਂ ਖੋਲ੍ਹਣ ਦੇ ਮਿੱਥੇ ਗਏ ਟੀਚੇ ਨੂੰ ਖਤਰਾ ਪੈਦਾ ਹੋ ਸਕਦਾ ਹੈ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਪਿਛਲੇ ਸਾਲ ਮਈ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਰਹਿਤ ਪ੍ਰਬੰਧ ਸਥਾਪਿਤ ਕਰਣ ਦਾ ਸਮਝੌਤਾ ਹੋਇਆ ਹੈ।
ਪੂਰਬੀ ਆਸਟ੍ਰੇਲੀਅਨ ਰਾਜਾਂ ਨੇ ਇਸ ਸਮਝੌਤੇ ਦੇ ਆਪਣੇ ਪੱਖ ਦੀ ਜ਼ਿਮੇਵਾਰੀ ਨੂੰ ਪੂਰਾ ਕੀਤਾ ਜਿਸ ਨਾਲ ਨਿਊਜ਼ੀਲੈਂਡਰਸ ਨੂੰ ਕੁਆਰੰਟੀਨ ਨਾ ਕਰਣ ਦੀ ਆਗਿਆ ਵੀ ਦਿੱਤੀ ਗਈ।
ਨਿਊਜ਼ੀਲੈਂਡ ਵੱਲੋਂ ਆਪਣਿਆਂ ਸਰਹਦਾਂ ਨੂੰ ਸੁਰੱਖਿਅਤ ਰੱਖਣ ਲਈ ਹਾਲੇ ਆਸਟ੍ਰੇਲੀਅਨ ਲੋਕਾਂ ਲਈ ਇਹ ਰਿਆਇਤਾਂ ਨਹੀਂ ਦਿੱਤੀਆਂ ਜਾ ਰਹੀਆਂ।
ਬੀਤੇ ਐਤਵਾਰ ਨੂੰ ਉਪ ਪ੍ਰਧਾਨ ਮੰਤਰੀ ਮਾਈਕਲ ਮੈਕਕੋਰਮੈਕ ਨੇ ਏ ਬੀ ਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਸਿੰਗਾਪੁਰ ਨਾਲ਼ ਜੁਲਾਈ ਵਿੱਚ ਆਵਾਜਾਈ ਖੋਲ੍ਹਣ ਦੇ ਆਪਣੇ ਟੀਚੇ ਬਾਰੇ ਜ਼ਿਕਰ ਕੀਤਾ ਸੀ।
ਸ੍ਰੀਮਤੀ ਆਰਡਨ ਨੇ ਇਸ ਉੱਤੇ ਪ੍ਰਤੀਕ੍ਰਿਆ ਦੇਂਦੇ ਕਿਹਾ ਕਿ ਇਸ ਨਾਲ਼ ਟ੍ਰਾਂਸ-ਟੈਸਮੈਨ ਆਵਾਜਾਈ ਸਮਝੌਤੇ ਨੂੰ ਲਾਗੂ ਕਰਣ ਵਿੱਚ ਅੜਚਨਾਂ ਆ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ, “ਜੇਕਰ ਆਸਟ੍ਰੇਲੀਆ ਦੇ ਸਿੰਗਾਪੁਰ ਨਾਲ਼ ਆਵਾਜਾਈ ਸ਼ੁਰੂ ਕਰਣ ਨਾਲ਼ ਸਾਡੇ ਲਈ ਕਿਸੇ ਕਿਸਮ ਦਾ ਜੋਖਮ ਬਣਦਾ ਹੈ ਤਾਂ ਅਸੀਂ ਇਸ ਸਮਝੌਤੇ ਉੱਤੇ ਮੁੜ ਵਿਚਾਰ ਕਰਾਂਗੇ।”
ਸ਼੍ਰੀਮਤੀ ਆਰਡਨ ਨੇ ਰੇਡੀਓ ਐਨ ਜ਼ੈਡ ਨੂੰ ਦੱਸਿਆ ਕਿ ਮੌਜੂਦਾ ਹਲਾਤਾਂ ਵਿੱਚ ਨਿਊਜ਼ੀਲੈਂਡ ਦਾ ਸਿੰਗਾਪੁਰ ਨਾਲ਼ 'ਆਵਾਜਾਈ ਬੱਬਲ' ਵਿੱਚ ਸ਼ਾਮਲ ਹੋਣ ਦੀ ਕੋਈ ਦਿਲਚਸਪੀ ਨਹੀਂ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।