SKIP TO MAIN CONTENT

ਜਦੋਂ ਸ਼ਿਕਾਰੀ ਨੂੰ ਹੀ ਉਲਟਾ ਪੈ ਗਿਆ ਸ਼ਿਕਾਰ

ਵੈਸਟਰਨ ਆਸਟ੍ਰੇਲੀਆ ਦੇ ਇੱਕ ਸ਼ਿਕਾਰੀ ਨੂੰ ਉਸ ਦੇ ਸ਼ਿਕਾਰ ਨੇ ਹੀ ਉਸ ਸਮੇਂ ਢਾਹ ਲਿਆ ਜਦੋਂ ਉਹ ਮੰਗਲਵਾਰ ਨੂੰ ਆਪਣੇ ਭਰਾ ਨਾਲ ਕੈਲਰਬਿਰਨ ਦੇ ਇੱਕ ਖੁੱਲੇ ਸਥਾਨ ਉਤੇ ਘਾਤ ਲਾਈ ਬੈਠਾ ਸੀ।

Joshua
was hit by Kangaroo while hunting Source: SBS

2 min read

Published

Updated

By MP Singh


Skip to article content

19 ਸਾਲਾ ਸ਼ਿਕਾਰੀ ਜੋਸ਼ੂਆ ਹੇਅਡਨ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਉਹ ਆਪਣੀ ਕਾਰ ਵਿੱਚ ਬੈਠਾ ਸ਼ਿਕਾਰ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਉਸ ਨੂੰ ਤਿੰਨ ਕੰਗਾਰੂ ਦਿਖੇ। ਚੰਗਾ ਮੌਕਾ ਸਮਝ ਕੇ ਜੋਸ਼ੂਆ ਨੇ ਜਦੋਂ ਹੀ ਕਾਰ ਦੀ ਖਿੜਕੀ ਵਿੱਚੋਂ ਬਾਹਰ ਵੱਲ ਨੂੰ ਉਲਰ ਕੇ ਨਿਸ਼ਾਨਾਂ ਲਾਉਣਾ ਚਾਹਿਆ, ਤਾਂ ਉਹਨਾਂ ਤਿੰਨ ਕੰਗਾਰੂਆਂ ਵਿੱਚੋਂ ਇੱਕ ਨੇ ਉਸ ਵਾਲ ਛਾਲ ਕੱਢ ਮਾਰੀ।

ਕੰਗਾਰੂ ਦੇ ਇਸ ਅਚਾਨਕ ਉਲਟ ਵਾਰ ਨਾਲ ਜਿੱਥੇ ਕਾਰ ਦੇ ਅਗਲੇ ਹਿੱਸੇ ਨੂੰ ਨੁਕਸਾਨ ਪੁੱਜਿਆ ਉੱਥੇ ਨਾਲ ਹੀ ਜੋਸ਼ੂਆ ਦੇ ਜਬਾੜੇ ਉੱਤੇ ਵੀ ਭਾਰੀ ਜਖਮ ਹੋਏ ਕਿਉਂਕਿ ਕੰਗਾਰੂ ਨੇ ਫੁਰਤੀ ਨਾਲ ਦੂਜਾ ਵਾਰ ਕਰਦੇ ਹੋਏ, ਆਪਣੇ ਸਿਰ ਦਾ ਨਿਸ਼ਾਨਾਂ ਐਨ ਸਿੱਧਾ ਕਰ ਕੇ ਉਸ ਦੇ ਮੂੰਹ ਉੱਤੇ ਕੱਢ ਮਾਰਿਆ।

ਇਹ ਹਮਲਾ ਇੰਨਾ ਫੁਰਤੀ ਨਾਲ ਕੀਤਾ ਗਿਆ ਸੀ ਕਿ ਜੋਸ਼ੂਆ ਨੂੰ ਸੰਭਲਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਅਤੇ ਉਹ ਜਖਮਾਂ ਦੀ ਤਾਬ ਨਾ ਝਲਦਾ ਹੋਇਆ ਤਕਰੀਬਨ 30 ਸਕਿੰਟਾਂ ਵਾਸਤੇ ਬੇਹੋਸ਼ ਵੀ ਹੋ ਗਿਆ। ਜਦੋਂ ਉਸ ਨੂੰ ਮੁੜ ਹੋਸ਼ ਆਈ ਤਾਂ ਉਸ ਨੇ ਆਪਣੇ ਭਰਾ ਨਾਲ ਹੀ ਨਾਲ ਹੀ ਲੜਨਾਂ ਸ਼ੁਰੂ ਕਰ ਦਿੱਤਾ ਕਿ ਉਸੀ ਨੇ ਜੋਸ਼ੂਆ ਨੂੰ ਜਖਮੀ ਕੀਤਾ ਸੀ। ਪਰ ਉਸ ਦੇ ਭਰਾ ਨੇ ਦੱਸਿਆ ਕਿ ਅਸਲ ਵਿੱਚ ਤਾਂ ਸ਼ਿਕਾਰ ਨੇ ਹੀ ਸ਼ਿਕਾਰੀ ਉੱਤੇ ਹਮਲਾ ਕਰ ਦਿੱਤਾ ਸੀ।

Kangaroo
hitting hunter Source: SBS

ਸ਼੍ਰੀ ਹੇਅਡਨ ਦੇ ਭਰਾ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੁੱਢਲੀ ਜਾਂਚ ਤੋਂ ਬਾਦ ਉਸ ਨੂੰ ਰਾਇਲ ਪਰਥ ਹਸਪਤਾਲ ਭੇਜ ਦਿੱਤਾ ਗਿਆ। ਇਸ ਸਮੇਂ ਜੋਸ਼ੂਆ ਦੇ ਚਿਹਰੇ ਉੱਤੇ ਬਹੁਤ ਜਿਆਦਾ ਸੋਜਸ਼ ਹੈ ਅਤੇ ਇਸ ਕਾਰਨ ਸਰਜਰੀ ਲਈ ਤਕਰੀਬਨ 10 ਦਿੰਨ ਇੰਤਜਾਰ ਕਰਨਾ ਹੋਵੇਗਾ।

ਇਸ ਸਮੇਂ ਸ਼੍ਰੀ ਹੇਅਡਨ ਦੇ ਚੇਹਰੇ ਅਤੇ ਖਾਸ ਕਰਕੇ ਅੱਖ ਦੇ ਕੋਲ ਭਾਰੀ ਸੋਜਸ਼ ਹੈ।

19 ਸਾਲਾ ਸ਼੍ਰੀ ਹੇਅਡਨ ਨੇ ਕਿਹਾ ਕਿ ਅੱਜ ਤੱਕ ਉਹਨਾਂ ਨੇ ਆਪਣੇ ਭੋਜਨ ਲਈ ਪਹਿਲਾਂ ਵੀ ਕਈ ਵਾਰ ਕੰਗਾਰੂਆਂ ਦਾ ਸ਼ਿਕਾਰ ਕੀਤਾ ਹੈ, ਪਰ ਇਹ ਪਹਿਲੀ ਵਾਰ ਹੀ ਹੋਇਆ ਹੈ ਜਦੋਂ ਉਲਟਾ ਕੰਗਾਰੂ ਨੇ ਹੀ ਪਹਿਲ ਕਰਦੇ ਹੋਏ ਪਲਟ ਵਾਰ ਕੀਤਾ ਹੋਵੇ।


Follow SBS Punjabi

Download our apps

Watch on SBS

Punjabi News

Stream now